ਨੈਸ਼ਨਲ ਹਾਈਵੇ ਜਾਮ ਕਰਨਾ ਪਿਆ ਮਹਿੰਗਾ, ਹੋਇਆ ਮਾਮਲਾ ਦਰਜ
ਨਵਾਂਸ਼ਹਿਰ 21 ਜੁਲਾਈ,2021: ਥਾਣਾ ਸਦਰ ਬੰਗਾ ਪੁਲਿਸ ਵਲੋਂ ਪਿੰਡ ਖਟਕੜ ਕਲਾ ਵਿਚ ਅਣਪਛਾਤੇ ਵਿਅਕਤੀਆ ਵਲੋਂ ਕਾਨੂੰਨ ਦੀ ਉਲੰਗਣਾ ਕਰਨ ਦਾ ਮਾਮਲਾ ਦਰਜ ਹੋਇਆ ਹੈ। ਐਸ ਐਚ ਓ ਨਰੇਸ਼ ਕੁਮਾਰੀ ਥਾਣਾ ਸਦਰ ਬੰਗਾ ਨੇ ਦੱਸਿਆ ਕਿ ਉਹ ਨਵਜੋਤ ਸਿੰਘ ਸਿੰਧੂ ਪੰਜਾਬ ਕਾਂਗਰਸ ਪ੍ਰਧਾਨ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਸ . ਭਗਤ ਸਿੰਘ ਜੀ ਦੇ ਮਿਊਜੀਅਮ ਤੇ ਆਉਣ ਦੇ ਸਬੰਧ ਵਿੱਚ ਖਟਕੜ ਕਲਾ ਮੌਜੂਦ ਸੀ। ਜਦੋ ਨਵਜੋਤ ਸਿੰਘ ਸਿੱਧੂ ਦੇ ਆਉਣ ਤੋਂ ਬਾਅਦ ਉਹ ਜਾਣ ਲੱਗੇ ਤਾਂ 100/150 ਕਿਰਤੀ ਕਿਸਾਨ ਪਹਿਲਾਂ ਤਾਂ ਸੜਕ ਦੇ ਇੱਕ ਪਾਸੇ ਖੜੇ ਰਹੇ ਤੇ ਬਾਅਦ ਵਿੱਚ ਨਾਅਰੇ ਲਗਾਉਂਦੇ ਹੋਏ ਨੈਸ਼ਨਲ ਹਾਈਵੇ ਰੋਡ ਤੇ ਧਰਨਾ ਦੇਣ ਬੈਠ ਗਏ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ। ਜਿਨਾ ਨੇ ਅੱਧਾ - ਪੌਣਾ ਘੰਟਾ ਨੈਸ਼ਨਲ ਹਾਈਵੇਅ ਰੋਡ ਨੂੰ ਜਾਮ ਕਰ ਦਿੱਤਾ । ਜਿਸਤੇ ਇਨ੍ਹਾਂ ਨੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਹੁਕਮਾਂ ਦੀ ਉਲੰਘਣਾ ਕੀਤੀ। ਇਸ ਮਾਮਲੇ ਵਿੱਚ ਬੰਗਾ ਸਦਰ ਥਾਣਾ ਇੰਚਾਰਜ ਸਬ ਇੰਸਪੈਕਟਰ ਨਰੇਸ਼ ਕੁਮਾਰੀ ਦੇ ਬਿਆਨਾਂ ’ਤੇ ਦਰਜ ਕੇਸ ਵਿੱਚ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਅਤੇ ਨੈਸ਼ਨਲ ਹਾਈਵੇਅ ਐਕਟ ਤਹਿਤ ਸੜਕ ਜਾਮ ਕਰਨ ਦੇ ਤਹਿਤ ਕੇਸ ਦਰਜ ਕਰ ਲਿਆ ਹੈ।