"ਕੀ ਰਾਜੇਵਾਲ ਨੂੰ ਦੇਖਣਾ ਚਾਹੁੰਦੇ ਹੋ ਪੰਜਾਬ ਦਾ ਅਗਲਾ ਮੁੱਖ ਮੰਤਰੀ"? ਕੰਧਾਂ 'ਤੇ ਲੱਗੇ ਪੋਸਟਰ
ਰਵਿੰਦਰ ਸਿੰਘ ਢਿੱਲੋਂ
ਖੰਨਾ, 3 ਅਗਸਤ 2021 - ਖੰਨਾ ਸ਼ਹਿਰ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੂੰ ਮੁੱਖ ਮੰਤਰੀ, ਪੰਜਾਬ ਬਣਾਉਣ ਬਾਰੇ ਸਵਾਲ ਕਰਦੇ ਪੋਸਟਰ ਕੰਧਾਂ 'ਤੇ ਲੱਗੇ ਦੇਖੇ ਗਏ। ਇੰਨ੍ਹਾਂ ਪੋਸਟਰਾਂ 'ਤੇ ਲੋਕਾਂ ਨੂੰ ਸਵਾਲ ਕੀਤਾ ਗਿਆ ਕਿ, ਕੀ ਉਹ ਰਾਜੇਵਾਲ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਿਆ ਦੇਖਣਾ ਚਾਹੁੰਦੇ ਨੇ?
ਫਿਲਹਾਲ ਇਹ ਪੋਸਟਰ ਕਿਸ ਵੱਲੋਂ ਲਾਏ ਗਏ ਨੇ, ਇਸ ਬਾਰੇ ਕੋਈ ਸ਼ਖਸ ਸਾਹਮਣੇ ਨਹੀਂ ਆਇਆ। ਪਰ ਰਾਜੇਵਾਲ ਦੇ ਇੰਨ੍ਹਾਂ ਪੋਸਟਰਾਂ ਨੇ ਸਿਆਸੀ ਗਲਿਆਰਿਆਂ 'ਚ ਇੱਕ ਵਾਰ ਫੇਰ ਤੋਂ ਚਰਚਾ ਜਰੂਰ ਛੇੜ ਦਿੱਤੀ ਹੈ।