ਵਿਸ਼ੇਸ਼ ਮੁਫਤ ਡੇਅਰੀ ਟ੍ਰੇਨਿੰਗ ਦੀ ਕੌਂਸਲਿੰਗ 17 ਸਤੰਬਰ ਨੂੰ
ਪਰਵਿੰਦਰ ਸਿੰਘ ਕੰਧਾਰੀ
- ਟ੍ਰੇਨਿੰਗ ਉਪਰੰਤ ਕਰਜਾ ਕੇਸ ਤੇ 33 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇਗੀ - ਬਰਾੜ
ਫਰੀਦਕੋਟ 15 ਸਤੰਬਰ 2021 - ਪੰਜਾਬ ਸਰਕਾਰ ਵੱਲੋ ਸੂਬੇ ਵਿਚ ਖੇਤੀ ਵਿਭਿੰਨਤਾ ਲਿਆਉਣ ਅਤੇ ਅਨੁਸੂਚਿਤ ਜਾਤੀ ਦੇ ਲਾਭਪਾਤਰੀਆ ਨੂੰ ਖੇਤੀਬਾੜੀ ਦੇ ਨਾਲ-ਨਾਲ ਹੋਰ ਸਹਾਇਕ ਧੰਦਿਆ ਵੱਲ ਆਕਰਸ਼ਿਤ ਕਰਨ ਅਤੇ ਸਵੈ-ਰੁਜਗਾਰ ਲਈ ਕੀਤੇ ਜਾ ਰਹੇ ਉਪਰਾਲਿਆ ਤਹਿਤ ਸਕੀਮ ਫਾਰ ਪ੍ਰੋਮੋਸ਼ਨ ਆਫ ਡੇਅਰੀ ਫਾਰਮਿੰਗ ਐਜ ਲਿਵਲੀਹੁਡ ਫਾਰ ਐਸ.ਸੀ ਬੈਨੀਫਿਸਰੀਜ ਨੂੰ ਪੂਰੇ ਪੰਜਾਬ ਵਿਚ ਲਾਗੂ ਕਰ ਦਿੱਤਾ ਗਿਆ ਹੈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਨਿਰਵੈਰ ਸਿੰਘ ਬਰਾੜ, ਡਿਪਟੀ ਡਾਇਰੈਕਟਰ ਡੇਅਰੀ, ਫਰੀਦਕੋਟ ਵੱਲੋ ਦੱਸਿਆ ਗਿਆ ਕਿ ਇਸ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ 2 ਹਫਤੇ ਦੀ ਮੁਫਤ ਡੇਅਰੀ ਸਿਖਲਾਈ ਪੰਜਾਬ ਦੇ ਵੱਖ-ਵੱਖ ਡੇਅਰੀ ਟ੍ਰੇਨਿੰਗ ਸੈਂਟਰਾ ਤੇ ਕਰਵਾਕੇ ਡੇਅਰੀ ਯੁਨਿਟ ਸਥਾਪਿਤ ਕਰਨ ਦੀ ਯੋਜਨਾ ਹੈ, ਜਿਸ ਅਨੁਸਾਰ ਜਿਲਾ ਫਰੀਦਕੋਟ ਦੇ ਸਿਰਫ ਅਨੁਸੂਚਿਤ ਜਾਤੀ ਨਾਲ ਸਬੰਧਤ ਚਾਹਵਾਨ ਡੇਅਰੀ ਫਾਰਮਰ ਮਿਤੀ 17 ਸਤੰਬਰ 2021 ਨੂੰ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ.209 (ਹਾਲ), ਡੀ.ਸੀ. ਕੰਪਲੈਕਸ਼, ਫਰੀਦਕੋਟ ਵਿਖੇ ਕੋਂਸਲਿੰਗ ਲਈ ਹਾਜਰ ਹੋਣ ।
ਕੌਂਸਲਿੰਗ ਵਿਚ ਚੁਣੇ ਗਏ ਲਾਭਪਾਤਰੀਆ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਮੋਗਾ ਐਟ ਗਿੱਲ ਵਿਖੇ ਡੇਅਰੀ ਸਿਖਲਾਈ ਦਿੱਤੀ ਜਾਵੇਗੀ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਅਨੁਸੂਚਿਤ ਜਾਤੀਆ ਦੇ ਲਾਭਪਾਤਰੀਆ ਨੂੰ ਮੁਫਤ ਡੇਅਰੀ ਟ੍ਰੇਨਿੰਗ ਦੇ ਨਾਲ-ਨਾਲ ਵਜੀਫਾ ਵੀ ਦਿੱਤਾ ਜਾਏਗਾ । ਸਿਖਿਆਰਥੀ ਘੱਟੋ-ਘੱਟ ਪੰਜਵੀ ਪਾਸ ਹੋਵੇ । (ਸਬੂਤ ਵੱਜੋ ਯੋਗਤਾ ਸਰਟੀਫਿਕੇਟ), ਸਿਖਿਆਰਥੀ ਪੰਜਾਬ ਦਾ ਰਹਿਣ ਵਾਲਾ ਹੋਵੇ ਅਤੇ ਉਹ ਦਿਹਾਤੀ ਪਿਛੋਕੜ ਦਾ ਹੋਵੇ । (ਸਬੂਤ ਵੱਜੋ ਆਧਾਰ ਕਾਰਡ ਦੀ ਕਾਪੀ ), ਸਿਖਿਆਰਥੀ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਵੇ, ਸਬੂਤ ਵੱਜੋ ਐਸ.ਸੀ ਸਰਟੀਫਿਕੇਟ ਦੀ ਕਾਪੀ ।, ਸਿਖਿਆਰਥੀ ਦੀ ਉਮਰ 18 ਤੋਂ 50 ਸਾਲ ਹੋਵੇ । (ਸਬੂਤ ਵੱਜੋ ਉਮਰ ਦਾ ਸਰਟੀਫਿਕੇਟ )
ਵਧੇਰੀ ਜਾਣਕਾਰੀ ਲਈ ਇਹਨਾ ਨੰਬਰਾ ਤੇ ਸੰਪਰਕ ਕੀਤਾ ਜਾ ਸਕਦਾ ਹੈ – 99153-32637, 98034-88001