ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਵੱਲੋਂ ਕਿਸਾਨ ਲੋਨ ਮੇਲਾ ਕਰਾਇਆ ਗਿਆ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 15 ਸਤੰਬਰ 2021 - ਸਹਿਕਾਰਤਾ ਮੰਤਰੀ ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਰਹਿਣਨੁਮਾਈ ਹੇਠ ਦੀ ਫਰੀਦਕੋਟ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ; ਫਰੀਦਕੋਟ ਅਤੇ ਦੀ ਗੰਗਸਰ ਜੈਤੋ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ; ਜੈਤੋ ਨੇ ਕਰਜਾ ਵੰਡ ਪ੍ਰੋਗਰਾਮ ਤਹਿਤ ਕਿਸਾਨ ਲੋਨ ਮੇਲਾ ਲਗਾਇਆ ਗਿਆ।
ਇਸ ਲੋਨ ਮੇਲੇ ਵਿਚ ਦੀ ਫਰੀਦਕੋਟ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ; ਫਰੀਦਕੋਟ ਵਲੋਂ 7 ਕਰਜਾ ਕੇਸ 42.30 ਲੱਖ ਦੇ ਪਾਸ ਕੀਤੇ ਗਏ ਅਤੇ 6 ਕਰਜਦਾਰਾਂ ਨੂੰ 20.15 ਲੱਖ ਦੀ ਪੇਮੈਂਟ ਕੀਤੀ ਗਈ ਅਤੇ ਦੀ ਗੰਗਸਰ ਜੈਤੋ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ; ਜੈਤੋ ਵਲੌਂ 1 ਕਰਜਾ ਕੇਸ 2.00 ਲੱਖ ਦਾ ਪਾਸ ਕੀਤਾ ਗਿਆ ਅਤੇ 3 ਕਰਜਦਾਰਾਂ ਨੂੰ 8.25 ਲੱਖ ਦੀ ਪੇਮੈਂਟ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਹਰਜੀਤ ਸਿੰਘ (ਬੋਦਾ) ਡਾਇਰੈਕਟਰ ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ; ਚੰਡੀਗੜ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਸ੍ਰੀ ਨੈਬ ਸਿੰਘ ਸੰਧੂ ਚੇਅਰਮੈਨ ਪੀ.ਏ.ਡੀ.ਬੀ. ਫਰੀਦਕੋਟ ਨੇ ਸ਼ਿਰਕਤ ਕੀਤੀ ਗਈ।
ਇਸ ਮੋਕੇ ਸ਼੍ਰੀ ਹਰਪ੍ਰੀਤ ਸਿੰਘ ਚੀਮਾ ਰਿਜਨਲ ਅਫਸਰ ਫਿਰੋਜ਼ਪੁਰ ਡਵੀਜਨ, ਸ਼੍ਰੀ ਰਾਜਬੀਰ ਸਿੰਘ ਗਿੱਲ ਏ.ਜੀ.ਐਮ. ਜਿਲ੍ਹਾ ਫਰੀਦਕੋਟ, ਸ੍ਰੀ ਜਗਰੂਪ ਸਿੰਘ ਸੰਧੂ ਮੈਨੇਜਰ ਪੀ.ਏ.ਡੀ.ਬੀ. ਫਰੀਦਕੋਟ, ਰਿਚੀ ਬਾਵਾ ਸਹਾਇਕ ਮੈਨੇਜਰ, ਸ੍ਰੀ ਕੁਲਦੀਪ ਸਿੰਘ ਸਹਾਇਕ ਮੈਨੇਜਰ, ਸ਼੍ਰੀ ਮੰਦਰ ਸਿੰਘ ਸਹਾਇਕ ਮੈਨੇਜਰ, ਜਗਵੀਰ ਸਿੰਘ ਫੀਲਡ ਅਫਸਰ, ਰਵਿੰਦਰਪਾਲ ਸਿੰਘ (ਰਵੀ) ਫੀਲਡ ਅਫਸਰ, ਦਰਸ਼ਨ ਸਿੰਘ ਸੀ.ਡੀ.ਈ.ੳ, ਅਤੇ ਸ੍ਰੀਮਤੀ ਰਣਜੀਤ ਕੌਰ ਸੀ.ਡੀ.ਈ.ੳ ਹਾਜਰ ਸਨ।