ਰੂਪਨਗਰ: 16 ਸਤੰਬਰ ਨੂੰ ਜ਼ਿਲ੍ਹੇ ਅੰਦਰ ਲਗਾਇਆ ਜਾਵੇਗਾ ਕੋਰੋਨਾ ਟੀਕਾਕਰਨ ਮੈਗਾ ਕੈਂਪ
ਹਰੀਸ਼ ਕਾਲੜਾ
ਰੂਪਨਗਰ 15 ਸਤੰਬਰ 2021 : ਲੋਕਾਂ ਨੂੰ ਕੋਵਿਡ ਬੀਮਾਰੀ ਤੋਂ ਬਚਾਉਣ ਹਿੱਤ ਨਿਰੰਤਰ ਟੀਕਾਕਰਨ ਜਾਰੀ ਹੈ, ਇਸੇ ਲੜੀ ਅਧੀਨ ਮਿਤੀ 16 ਸਤੰਬਰ ਦਿਨ ਵੀਰਵਾਰ ਨੂੰ ਰੂਪਨਗਰ ਜਿਲ੍ਹੇ ਅੰਦਰ ਮੈਗਾ ਕੋਵਿਡ ਟੀਕਾਕਰਨ ਕੈਂਪਾ ਦਾ ਆਯੋਜਨ ਕੀਤਾ ਜਾ ਰਿਹਾ ਹੈ, ਇਹ ਜਾਣਕਾਰੀ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਕੱਲ ਲੱਗਭੱਗ 70 ਵੱਖ-ਵੱਖ ਸਥਾਨਾਂ ਤੇ ਕੋਵਿਡ ਟੀਕਾਕਰਨ ਲਈ ਕੈਂਪਾ ਦਾ ਆਯੋਜਨ ਕੀਤਾ ਜਾਵੇਗਾ।
ਟੀਕਾਕਰਨ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਿਲ੍ਹਾ ਰੂਪਨਗਰ ਨੂੰ 20000 ਦੇ ਕਰੀਬ ਕੋਵੀਸ਼ੀਲਡ ਵੈਕਸੀਨ ਦੀ ਡੋਜ਼ ਪ੍ਰਾਪਤ ਹੋਣੀ ਹੈ ਅਤੇ ਇਸ ਦੇ ਲਈ ਹਰ ਬਲਾਕ ਦਾ ਇੱਕ ਦਿਨ ਦਾ ਟਾਰਗੇਟ ਫਿਕਸ ਕੀਤਾ ਗਿਆ ਹੈ। ਜਿਸ ਦੇ ਮੁਤਾਬਿਕ ਜਿਲ੍ਹਾ ਹਸਪਤਾਲ ਰੂਪਨਗਰ ਨੂੰ 2500 ਡੋਜ਼, ਸੀ.ਐਚ.ਸੀ. ਭਰਤਗੜ੍ਹ ਨੂੰ 3500 ਡੋਜ਼, ਸੀ.ਐਚ.ਸੀ. ਨੂਰਪੁਰਬੇਦੀ ਨੂੰ 3500 ਡੋਜ਼, ਸੀ.ਐਚ.ਸੀ. ਚਮਕੋਰ ਸਾਹਿਬ ਨੂੰ 3500 ਡੋਜ਼, ਪੀ.ਐਚ.ਸੀ. ਕੀਰਤਪੁਰ ਸਾਹਿਬ ਨੂੰ 3500 ਡੋਜ਼, ਐਸ.ਡੀ.ਐਚ. ਨੰਗਲ ਨੂੰ 750 ਡੋਜ਼, ਐਸ.ਡੀ.ਐਚ. ਸ਼੍ਰੀ ਆਨੰਦਪੁਰ ਸਾਹਿਬ ਨੂੰ 1000 ਡੋਜ਼, ਬੀ.ਬੀ.ਐਮ.ਬੀ. ਨੰਗਲ ਨੂੰ 750 ਡੋਜ਼ ਅਤੇ ਸੀ.ਐਚ.ਸੀ. ਮੋਰਿੰਡਾ ਨੂੰ 1000 ਡੋਜ਼ ਦੀ ਵੰਡ ਕੀਤੀ ਗਈ ਹੈ ਅਤੇ ਸੰਬੰਧਤ ਅਧਿਕਾਰੀਆਂ ਨੂੰ ਉਕਤ ਡੋਜ਼ ਇੱਕ ਦਿਨਾ ਕੈਂਪ ਵਿੱਚ ਖਤਮ ਕਰਨ ਦੀ ਹਦਾਇਤ ਕੀਤੀ ਗਈ ਹੈ।
ਇੱਕ ਦਿਨ ਦੇ ਵਿੱਚ ਲੱਗਭੱਗ 20000 ਡੋਜਾਂ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਫਰਜ ਸਮਝਦੇ ਹੋਏ ਕੋਵਿਡ ਟੀਕਾਕਰਨ ਕਰਵਾਉਣ ਅਤੇ ਜਿੰਨਾਂ ਦੀ ਕੋਵੀਸ਼ੀਲਡ ਟੀਕਾਕਰਨ ਦੀ ਦੂਜੀ ਖੁਰਾਕ ਬਾਕੀ ਹੈ ਉਹ ਵੀ ਆਪਣੀ ਖੁਰਾਕ ਨਿਯਮਾਂ ਅਨੁਸਾਰ ਲਗਵਾਉਣ ਲਈ ਕੱਲ ਆਪਣੇ ਨੇੜੇ ਦੇ ਕੈਂਪ ਵਿੱਚ ਪਹੁੰਚਣ।