ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਡਾ. ਚੀਮਾ ਪਰਿਵਾਰ ਤੇ ਸਮਰਥਕਾਂ ਸਮੇਤ ਗੁਰਦੁਆਰਾ ਭੱਠਾ ਸਾਹਿਬ ਅਤੇ ਲਹਿਰੀ ਸ਼ਾਹ ਮੰਦਿਰ ਵਿਖੇ ਹੋਏ ਨਤਮਸਤਕ
ਹਰੀਸ਼ ਕਾਲੜਾ
ਰੂਪਨਗਰ, 15 ਸਤੰਬਰ 2021: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਰੋਪੜ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਅੱਜ ਆਪਣੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਸਮੇਤ ਇਥੇ ਗੁਰਦੁਆਰਾ ਭੱਠਾ ਸਾਹਿਬ ਅਤੇ ਸ਼ਹਿਰ ਦੇ ਪੁਰਾਣੇ ਅਤੇ ਇਤਿਹਾਸਿਕ ਮੰਦਿਰ ਲਹਿਰੀ ਸ਼ਾਹ ਮੰਦਰ ਵਿਖੇ ਨਤਮਸਤਕ ਹੋਏ।
ਇਸ ਮੌਕੇ ਗੱਲਬਾਤ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਉਹ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਆਏ ਹਨ ਜਿਹਨਾਂ ਦੀ ਮਿਹਰ ਤੇ ਬਖਸ਼ਿਸ਼ ਸਦਕਾ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਫਿਰ ਤੋਂ ਉਹਨਾਂ ਨੁੰ ਰੋਪੜ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ। ਉਹਨਾਂ ਕਿਹਾ ਕਿ ਉਹ ਲੋਕਾਂ ਨੁੰ ਭਰੋਸਾ ਦੁਆਉਂਦੇ ਹਨ ਕਿ ਨਾ ਸਿਰਫ 13 ਨੁਕਾਤੀ ਏਜੰਡਾ ਅਕਾਲੀ ਦਲ ਦੀ ਸਰਕਾਰ ਲਾਗੂ ਕਰੇਗੀ ਬਲਕਿ ਰੋਪੜ ਹਲਕੇ ਦੇ ਵਿਕਾਸ ਵਾਸਤੇ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਉਹਨਾਂ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਰੋਪੜ ਹਲਕੇ ਦੀ ਨੁਹਾਰ ਬਦਲਣ ਵਾਸਤੇ ਕਾਫੀ ਕੰਮ ਕੀਤਾ ਗਿਆ ਸੀ ਤੇ ਹੁਣ ਮੁੜ ਤੋਂ ਅਕਾਲੀ ਦਲ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਵੱਲੋਂ ਰੋਪੜ ਹਲਕੇ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕੀਤਾ ਜਾਵੇਗਾ।
ਇਸ ਮੌਕੇ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਵਰਕਰਾਂ ਤੋਂ ਇਲਾਵਾ ਡਾ. ਦਲਜੀਤ ਸਿੰਘ ਚੀਮਾ ਦੀ ਧਰਮ ਪਤਨੀ ਡਾ. ਹਰਵਿੰਦਰ ਕੌਰ ਚੀਮਾ, ਆਸਦੀਪ ਸਿੰਘ ਚੀਮਾ, ਸ. ਪ੍ਰਿਥੀਪਾਲ ਸਿੰਘ ਬੋਪਾਰਾਏ, ਡਾ. ਕਰਨਪ੍ਰੀਤ ਸਿੰਘ ਬੋਪਾਰਾਏ, ਸੁਖਵਿੰਦਰ ਸਿੰਘ ਸੁੱਖਾ, ਸ. ਕੁਲਵਿੰਦਰ ਸਿੰਘ ਬਾਜਵਾ, ਜਿੰਮੀ, ਬਹੁਜਨ ਸਮਾਜ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਲੌਂਗੀਆ, ਹਲਕਾ ਪ੍ਰਧਾਨ ਮਾਸਟਰ ਮੋਹਣ ਸਿੰਘ ਨੋਧੇ ਮਾਜਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜੈਕਟਿਵ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ, ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾਂ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਗੋਗੀ, ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਮੱਕੜ, ਬਾਬਾ ਦਿਲਬਾਗ ਸਿੰਘ ਮਣਕੂ ਮਾਜਰਾ ਪ੍ਰਧਾਨ ਕਿਸਾਨ ਵਿੰਗ, ਜਥੇਦਾਰ ਮੋਹਣ ਸਿੰਘ ਡੂਮੇਵਾਲ, ਸਤਨਾਮ ਸਿੰਘ ਝੱਜ, ਚੌਧਰੀ ਲੇਖ ਰਾਜ, ਸੁਖਿੰਦਰ ਸਿੰਘ ਬੋਬੀ ਬੋਲਾ, ਜਰਨੈਲ ਸਿੰਘ ਭਰਤਗੜ੍ਹ, ਜਥੇਦਾਰ ਮੋਹਣ ਸਿੰਘ ਢਾਹੇ, ਬਲਰਾਜ ਸਿੰਘ, ਨਿਰਮਲ ਸਿੰਘ ਰੌਲੀ, ਮੰਗਲ ਸਿੰਘ ਕਲਵਾਂ, ਦਲਜੀਤ ਸਿੰਘ ਭੁਟੋਂ, ਮਨਜੀਤ ਸਿੰਘ ਘਨੌਲੀ, ਸੇਵਾ ਸਿੰਘ ਪ੍ਰਧਾਨ, ਸੁਰਜੀਤ ਸਿੰਘ ਸੈਣੀ, ਰਣਜੀਤ ਸਿੰਘ ਮੁਕਾਰੀ, ਜਸਵੀਰ ਸਿੰਘ ਸਨਾਣਾ, ਹੁਸਨ ਚੰਦ ਮਠਾਣ, ਸ਼ੀਤਲ ਸਿੰਘ ਅਬਿਆਣਾ, ਗੁਰਪਾਲ ਸਿੰਘ ਖੇੜੀ, ਕੁਲਵੀਰ ਸਿੰਘ ਅਸਮਾਨਪੁਰ, ਕੇਸਰ ਸਿੰਘ ਮੂਸਾਪੁਰ, ਜਗਦੀਸ਼ ਸਿੰਘ ਅਕਬਰਪੁਰ, ਮਾਸਟਰ ਜਸਵੰਤ ਸਿੰਘ ਮਲਕਪੁਰ, ਮੋਹਣ ਸਿੰਘ ਮੁਹੰਮਦੀਪੁਰ, ਗੁਰਮੁੱਖ ਸਿੰਘ ਸੈਣੀ, ਹਰਜੀਤ ਕੌਰ, ਚੌਧਰੀ ਵੇਦ ਪ੍ਰਕਾਸ਼, ਐਡਵੋਕੇਟ ਰਾਜੀਵ ਸ਼ਰਮਾ, ਸ਼ਕਤੀ ਤ੍ਰਿਪਾਠੀ, ਬਾਵਾ ਸਿੰਘ ਸਾਬਕਾ ਚੇਅਰਮੈਨ, ਹਰਜੀ ਰਾਮ, ਹਰਵਿੰਦਰ ਸਿੰਘ ਹਵੇਲੀ, ਮਨਿੰਦਰਪਾਲ ਸਿੰਘ ਸਾਹਨੀ, ਮਹਿੰਦਰ ਸਿੰਘ ਕਰਿਆਨਾ ਵਾਲੇ, ਤਜਿੰਦਰ ਪਾਲ ਸਿੰਘ ਗੋਲਡੀ ਭਾਟੀਆ, ਬਲਜਿੰਦਰ ਸਿੰਘ ਮਿੱਠੂ, ਕੇ.ਆਰ. ਗੋਇਲ, ਸੁਖਵਿੰਦਰ ਸਿੰਘ ਸੋਬਤੀ, ਅੱਛਰ ਸਿੰਘ, ਸਾਹਿਬ ਸਿੰਘ, ਇੰਜੀ. ਜੇ.ਪੀ. ਹਾਂਡਾ, ਸੂਰਜਪ੍ਰਕਾਸ਼ ਕੌਸ਼ਲ਼ ਐਡਵੋਕੇਟ, ਕੁਲਵਿੰਦਰ ਕੌਰ ਘਈ, ਪੂਜਾ ਰਾਣੀ, ਬਲਵਿੰਦਰ ਕੌਰ ਸ਼ਾਮਪੁਰਾ, ਰਾਜਵਿੰਦਰ ਕੌਰ ਟੱਪਰੀਆਂ, ਗੁਰਦੇਵ ਕੌਰ, ਸਵਰਨ ਸਿੰਘ ਬੋਬੀ ਬਹਾਦਰਪੁਰ, ਹਰਵਿੰਦਰ ਸਿੰਘ ਸਨਾਣਾ, ਮਨਜੀਤ ਸਿੰਘ ਤੰਬੜ, ਰਣਜੀਤ ਸਿੰਘ ਰਾਣਾ ਐਡਵੋਕੇਟ, ਮੋਹਣ ਸਿੰਘ ਹਵੇਲੀ, ਮਨਜਿੰਦਰ ਸਿੰਘ ਧਨੋਆ, ਮਨਪ੍ਰੀਤ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਮੋਜੂਦ ਸਨ।