ਪੀਐਸਪੀਸੀਐਲ, ਨੇ ਪੰਜ ਸਾਲਾ ਦੇ ਵਕਫੇ ਬਾਅਦ 1446 ਕਰੋੜ ਰਪਏ ਰਿਕਾਰਡ ਮੁਨਾਫਾ ਕਮਾਇਆ - ਏ ਵੇਨੂ ਪ੍ਰਸ਼ਾਦ
ਜਗਤਾਰ ਸਿੰਘ
ਪਟਿਆਲਾ 15 ਸਤਬੰਰ 2021 - ਸੀਐਮਡੀ, ਪੀਐਸਪੀਸੀਐਲ, ਸ੍ਰੀ ਏ ਵੇਨੂ ਪ੍ਰਸ਼ਾਦ ਨੇ ਖੁਲਾਸਾ ਕੀਤਾ ਹੈ, ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਸਾਲ 2020—21 ਲਈ 1446 ਕਰੋੜ ਰਪੲੈ ਦਾ ਰਿਕਾਰਡ ਮੁਨਾਫਾ ਕਮਾਇਆ ਹੈ ਜ਼ਦੋ ਕਿ ਸਾਲ 2019—20 ਵਿੱਚ 1158 ਕਰੋੜ ਰਪਏ ਦਾ ਘਾਟਾ ਸੀ। ਉਹਨਾਂ ਖੁਲਾਸਾ ਕੀਤਾ ਕਿ ਪੀਐਸਪੀਸੀਐਲ ਦੇ ਸਾਲ 2020—21 ਦੇ ਸਲਾਨਾ ਖਾਤਿਆਂ ਨੂੰ ਅੱਜ ਪੀਐਸਪੀਸੀਐਲ ਦੇ ਸਾਰੇ ਬੋਰਡ ਆਫ ਡਾਇਰਕੈਟਰਸ ਦੀ ਮੀਟਿੰਗ ਵਿੱਚ ਪ੍ਰਵਾਨ ਕੀਤਾ ਗਿਆ ਇਸ ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਪਾਵਰ ਸ੍ਰੀ ਅਨੁਰਾਗ ਅਗਰਵਾਲ ਅਤੇ ਸ੍ਰੀ ਕੇ ਏ ਪੀ ਸਿਨਹਾ ਪ੍ਰਮੁੱਖ ਸਕੱਤਰ ਵਿੱਤ ਵੀ ਸ਼ਾਮਲ ਸਨ। ਸੀਐਮਡੀ, ਪੀਐਸਪੀਸੀਐਲ ਨੇ ਉਮੀਦ ਜਾਹੀਰ ਕੀਤੀ ਕਿ ਵਿੱਤੀ ਪੱਧਰ ਅਤੇ ਖੇਤਰੀ ਪੱਧਰ ਤੇ ਕੀਤੇ ਗਏ ਚੰਗੇ ਕੰਮਾਂ ਦਾ ਬਿਜਲੀ ਦੇ ਰੇਟ ਫਿਕਸ ਕਰਨ ਵੇਲੇ ਪ੍ਰਭਾਵ ਪਾਵੇਗਾ ਅਤੇ ਕਾਰਪੋਰੇਸ਼ਨ ਪੂਰੇ ਉਤਸਾਹ ਨਾਲ ਬਿਜਲੀ ਖਪਤਕਾਰਾ ਨੂੰ ਨਿਰਵਿਘਨ ਬਿਜਲੀ ਸਪਲਾਈ ਅਤੇ ਚੰਗੀਆ ਸੇਵਾਂਵਾ ਦੇਵੇਗਾ।
ਸੀਐਮਡੀ ਨੇ ਅੱਗੇ ਦੱਸਿਆ ਕਿ ਇਸ ਮੁਨਾਫੇ ਦਾ ਮੁੱਖ ਕਾਰਨ ਊਦੇਂ ਸਕੀਮ ਵਿਆਜ਼ ਵਿੱਚ 1306 ਕਰੋੜ ਰਪਏ ਵਿੱਚ ਘਾਟ, ਸਬਸਿਡੀ ਦੀ ਅਦਾਇਗੀ ਵਿੱਚ ਦੇਰੀ ਕਾਰਨ 577 ਕਰੋੜ ਰਪਏ ਦਾ ਵਿਆਜ਼, ਪੰਜਾਬ ਸਰਕਾਰ ਵੱਲੋ 570 ਕਰੋੜ ਰਪਏ ਦੀ ਗੰਰਾਟ ਅਤੇ 156 ਕਰੋੜ ਦਾ ਖਪਤਕਾਰਾਂ ਵੱਲੋ ਕੀਤੀ ਅਦਾਇਗੀ ਵਿੱਚ ਦੇਰੀ ਕਾਰਨ ਵਿਆਜ਼ ਹੈੇ
ਸੀਐਮਡੀ ਨੇ ਦੱਸਿਆ ਕਿ ਵਿੱਤੀ ਪੱਧਰ ਤੇ ਕੁੱਲ ਕਰਜ਼ੇ ਪਿੱਛਲੇ ਸਾਲ ਦੇ ਮੁਕਾਬਲੇ 4 ਪ੍ਰਤੀਸ਼ਤ ਘੱਟ ਗਏ ਹਨ ਅਤੇ ਕਰਜ਼ਿਆ ਨੂੰ ਸੌਧ ਕੇ ਵੀ ਵਿਆਜ਼ ਦੀ ਵੱਡੀ ਬੱਚਤ ਕੀਤੀ ਗਈ ਹੈ।ਉਹਨਾ ਨੇ ਦੱਸਿਆ ਕਿ ਕਾਰਪੋਰੇਸ਼ਨ ਨੇ 150 ਕਰੋੜ ਰਪਏ ਦੀ ਬਚਤ ਬਿਜਲੀ ਖਰੀਦ ਬਿੱਲ ਦੀ ਸਮੇਂ ਤੋ ਪਹਿਲਾ ਅਦਾਇਗੀ ਕਰਕੇ ਕੀਤੀ ਇਹ ਸਾਰਾ ਕੁਝ ਵਿੱਤੀ ਸਾਧਨਾਂ ਨੂੰ ਵਧੀਆਂ ਪ੍ਰਬੰਧਕੀ ਤਕਨੀਕਾ ਰਾਹੀ ਪ੍ਰਾਪਤ ਕੀਤਾ।
ਸੀਐਮਡੀ ਨੇ ਦੱਸਿਆ ਕਿ ਟਰਾਂਸਮਿਸ਼ਨ ਅਤੇ ਡਿਸਟ੍ਰੀਬਿਉਸ਼ਨ ਘਾਟੇ ਸਿਰਫ 14.46 ਪ੍ਰਤੀਸ਼ਤ ਹੈ ਜ਼ੋ ਕਿ ਪਿਛਲੇ ਸਾਲ 14.87 ਪ੍ਰਤੀਸਤ ਸੀ। ਉਹਨਾਂ ਨੇ ਦੱਸਿਆ ਕਿ ਹੋਰ ਵਧੇਰੇ ਸੁਧਾਰਾ ਲਈ ਕਾਰਪੋਰੇਸ਼ਨ ਨੇ 96 ਹਜ਼ਾਰ ਸਮਾਰਟ ਮੀਟਰ ਖਰੀਦੇ ਹਨ ਜਿਨਾਂ ਵਿੱਚ 13 ਹਜ਼ਾਰ ਮੀਟਰ ਵੱਖਰੇ ਵੱਖਰੇ ਘਰੇਲੂ ਵਪਾਰਕ ਅਤੇ ਊਦਯੋਗਿਕ ਖਪਤਕਾਰਾ ਦੇ ਆਹਤਿਆਂ ਵਿੱਚ ਮੋਹਾਲੀ ਲੁਧਿਆਣਾ ਜੀਰਕਪੁਰ, ਜੰਲਧਰ ਅਤੇ ਪਟਿਆਲਾ ਸ਼ਹਿਰਾਂ ਵਿੱਚ ਲੋਡ ਸਰਵੇ ਮਗਰ ਲਗਾਏ ਗਏ ਹਨ। ਸੀਐਮਡੀ ਨੇ ਦੱਸਿਆ ਕਿ ਤਕਨੀਕੀ ਤੋਰ ਤੇ ਨੱਵੇ ਮੀਟਰ ਰਾਹੀ ਖਪਤਕਾਰਾ ਨੂੰ ਇੱਕ ਬਹੁਤ ਵਧੀਆ ਵਿਸ਼ੇਸਤਵਾ ਰਾਹੀ ਪੀ.ਐਸ.ਪੀ.ਸੀ.ਐਲ ਦੀ ਐਂਪ ਰਾਹੀ ਆਪਣੇ ਮੀਟਰ ਅਤੇ ਬਿਜ਼ਲੀ ਖਪਤ ਦਾ ਡਾਟਾ ਆਪਣੇ ਮੋਬਇਲ ਤੇ ਦੇਖ ਸਕਦੇ ਹਨ ਇਸ ਤਰ੍ਹਾ ਕਰਨ ਨਾਲ ਖਪਤਕਾਰ ਆਪਣੀ ਬਿਜ਼ਲੀ ਖਪਤ ਤੇ ਖੂਦ ਕਾਬੂ ਪਾ ਸਕਦੇ ਹਨ।
ਉਹਨਾਂ ਦੱਸਿਆ ਕਿ ਇਸ ਤੋ ਇਲਾਵਾ ਇਹ ਸਮਾਰਟ ਮੀਟਰ ਭੱਵਿਖ ਵਿੱਚ ਪ੍ਰੀਪੇਡ ਮੀਟਰ ਦੀ ਤਰ੍ਹਾ ਵੀ ਵਰਤੇ ਜਾ ਸਕਦੇ ਹਨ ਜਿਸ ਨਾਲ ਖਪਤਕਾਰ ਆਪਣੇ ਬਿਜਲੀ ਦੇ ਬਿੱਲਾ ਨੂੰ ਵੀ ਕਾਬੂ ਵਿੱਚ ਰੱਖ ਸਕਦੇ ਹਨ।ਇਸ ਤੋ ਇਲਾਵਾ ਇਹ ਨਵੀਂ ਅਤੇ ਓੁਨਤ ਤਕਨੀਕ ਬਿਜਲੀ ਦੇ ਬਿੱਲਾ ਵਿਚ ਆਉਦੀਆ ਕਈ ਤਰ੍ਹਾਂ ਦੀ ਸ਼ਿਕਾਇਤਾ ਨੂੰ ਖ਼ਤਮ ਕਰਨ ਦੇ ਵਿੱਚ ਸਹਿਯੋਗੀ ਹੋਵੇਗੀ। ਇਹ ਮੀਟਰ ਰੀਡਿੰਗ ਦੀ ਵਿਧੀ ਪ੍ਰਕਿਰfਆ ਆਟੋਮੈਟਿਕ ਹੋਣ ਦੇ ਨਾਲ ਲੋਕਾ ਦੀ ਸਹੂਲਤ ਲਈ ( ਇਜ ਆਫ ਡੂਇੰਗ) ਦੇ ਪ੍ਰਤੀ ਬਹੁਤ ਵੱਡਾ ਕਦਮ ਹੋਵੇਗਾ ਇਹ ਨੱਵੇ ਕਦਮ ਬਿਨਾ ਕਿਸੇ ਸੱਕ ਅਤੇ ਗੂਨਜਾਈਸ ਤੋਂ ਕਾਰਪੋਰੇਸ਼ਨ ਨੂੰ ਨੱਵੇ ਮੁਕਾਮਾ ਤੇ ਲੇ ਕੇ ਜਾਵੇਗੀ ਜਿਸ ਨਾਲ ਟੀ ਐਂਡ ਡੀ ਲੋਸਸਿ ਹੋਰ ਘੱਟਣਗੇ।
ਸੀ.ਐਮ.ਡੀ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਵਰਗੇ ਮੁਸਕਿਲ ਸ਼ਮੇਂ ਵੀ ਕਾਰਪੋਰੇਸ਼ਨ 605 ਮੈਗਾਵਾਰਡ ਲੋਡ ਸਮਰਥਾ ਨਾਲ 3.20 ਲੱਖ ਨੱਵੇ ਬਿਜਲੀ ਖਪਤਕਾਰਾ ਨੂੰ ਕੂਨੈਕਸ਼ਨ ਦਿੱਤੇ ਗਏ ਇਸ ਤੋ ਇਲਾਵਾ 276 ਮੈਗਾਵਾਰਡ ਸੱਮਰਥਾ ਨਾਲ 329 ਊਦਯੋਗਿਕ ਕੂਨੈਕਸ਼ਨ ਜਾਰੀ ਕੀਤੇ ਗਏ।
ਏ ਵੈਨੂ ਪ੍ਰਸ਼ਾਦ ਨੇ ਦੱਸਿਆ ਕਿ 2020—21 ਵਿੱਚ ਕਾਰਪੋਰੇਸ਼ਨ ਵੱਲੋ ਬਿਜਲੀ ਸਪਲਾਈ ਮੁਹਇਆ ਕਰਵਾਈ ਗਈ ਜ਼ੋ ਕਿ ਪਿੱਛਲੇ ਸਾਲ ਦੇ ਮੁਕਾਬਲੇ 13 ਐਮ ਯੂ ਵੱਧ ਹੈ।
ਸੀ.ਐਮ.ਡੀ ਨੇ ਦੱਸਿਆ ਕਿ ਕਾਰਪੋਰੇਸ਼ਨ ਨੇ ਪੂਰੇ ਤਰੀਕੇ ਨਾਲ ਮੂਸਤੇਦ ਰਹਿ ਕੇ ਵੱਧੀਆ ਤੋ ਵੱਧੀਆ ਰੇਟ ਤੇ ਵੱਧੀਆ ਤੋ ਵੱਧੀਆ ਸਰੋਤਾਂ ਤੋ ਬਿਜਲੀ ਦੀ ਖਰੀਦ ਕਰਕੇ ਖਪਤਕਾਰਾ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ। ਪੀ.ਐਸ.ਪੀ.ਸੀ.ਐਲ ਨੇ ਡੇ ਹੈੱਡ ਮਾਰਕਿਟ ਅਤੇ ਰੀਅਲ ਟਾਈਮ ਮਾਰਕਿਟ ਅਤੇ ਬਿਡਿੰਗ ਆਦਿ ਰਾਹੀ ਘੱਟੋ ਘੱਟ ਰੇਟ ਵਿਚ ਬਿਜਲੀ ਖਰੀਦਣ ਵਿਚ ਕੋਈ ਕਸਰ ਨਹੀਂ ਛੱਡੀ। ਮਹਿੰਗੀ ਬਿਜਲੀ ਛੱਡ ਕੇ ਸੱਸਤੀ ਬਿਜਲੀ ਨੂੰ ਤਰਹੀਜ਼ ਦਿੱਤੀ ਗਈ ਕਾਰਪੋਰੇਸ਼ਨ ਨੇ 724 ਐਮਯੂ 2.76 Wਪਏ ਪ੍ਰਤੀ ਯੂਨਿਟ ਦੀ ਖਰੀਦ ਕੀਤੀ। ਇਹਨਾ ਸਾਰੇ ਸੁਧਾਰ ਕਾਰਨ ਬਿਜਲੀ ਖਰੀਦ ਪ੍ਰਤੀ ਯੂਨਿਟ ਰੇਟ 6.38 ਪ੍ਰਤੀਸ਼ਤ ਘੱਟਿਆ ਹੈ।
ਪੰਜਾਬ ਸਰਕਾਰ ਦੀ ਬਿਜਲੀ ਖੇਤਰ ਨੂੰ ਲਗਾਤਾਰ ਸਹਾਇਤਾ ਦੀ ਸ਼ਲਾਘਾ ਕਰਦੇ ਹੋਏ ਉਹਨਾ ਦੱਸਿਆ ਕਿ ਪੰਜਾਬ ਸਰਕਾਰ ਨੇ 9657 ਕਰੋੜ ਦੇ ਵੱਡੀ ਰਕਮ ਸਬਬਿਡੀ ਦੇ ਤੋਰ ਤੇ ਕਾਰਪੋਰੇਸ਼ਨ ਨੂੰ ਦਿੱਤੀ ਜ਼ਿਨਾਂ ਵਿੱਚ ਖੇਤੀਬਾੜੀ ਊਦਯੋਗਿਕ ਅਤੇ ਸਮਾਜ ਦੇ ਕਮਜੋਰ ਵਰਗਾ ਦੇ ਲਈ ਸਹਾਇਤਾ ਵੱਜੋ ਦਿੱਤੇ ਗਏ ਇਸ ਰਕਮ ਦੇ ਵਿੱਚ 6057 ਕਰੋੜ Wਪਏ ਖੇਤੀਬਾੜੀ ਖੇਤਰ ਨੂੰ ਮੁਫਤ ਬਿਜਲੀ ਦੀ ਸਹੂਲਤ ਦੀ ਵੱਚਨਵੱਧਤਾ ਨੂੰ ਜਾਰੀ ਰੱਖੇ ਗਏ। 1990 ਕਰੋੜ ਰਪਏ ਊਦਯੋਗਿਕ ਖਪਤਕਾਰਾਂ ਨੂੰ ਐਨਰਜੀ ਰੇਟ 5 ਰਪਏ ਤੱਕ ਰੱਖਣ ਨੂੰ ਦਿੱਤੇ ਗਏ ਅਤੇ 1610 ਕਰੋੜ ਰਪਏ ਯੋਗ ਐਸ.ਸੀ. ਬੀਸੀ, ਅਤੇ ਬੀਪੀਐਲ, ਪਰਿਵਾਰਾ ਦੇ ਪੂਰੇ ਬਿੱਲ ਮੁਆਫ ਕਰਨ ਦੇ ਲਈ ਦਿੱਤੇ (400 ਯੂਨਿਟ ਦੋ ਮਹੀਨੇ ਦੇ ਲਈ)