ਲੁਧਿਆਣਾ ਦੀ ਕਾਵੇਰੀ ਨੂੰ ਮਿਲਿਆ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਨਵਾਂ ਜੀਵਨ
- ਬੌਨ ਕੈਸਰ ਦੇ ਚਲਦਿਆਂ 8 ਸਾਲ ਤੋਂ ਬਿਮਾਰ ਸੀ ਕਾਵੇਰੀ, 18 ਲਖ ਰੁਪਏ ਲਗਾ ਕੇ ਵੀ ਨਹੀਂ ਮਿਲੀ ਸੀ ਜਿਉਣ ਦੀ ਆਸ
- ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦਾ ਪਾਠ ਅਤੇ ਦੁਖ ਭੰਜਨੀ ਬੇਰੀ ਵਿਚ ਇਸ਼ਨਾਨ ਕਰਵਾਉਣ ਤੋਂ ਬਾਅਦ ਮਿਲਿਆ ਨਵਾਂ ਜੀਵਨ
- ਪਰਿਵਾਰ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ 15 ਸਤੰਬਰ 2021 - ਕਹਿੰਦੇ ਹਨ ਕਿ ਜਦੋਂ ਕੋਈ ਦਵਾ ਕੰਮ ਨਹੀ ਕਰਦੀ ਉਦੋਂ ਵਾਹਿਗੁਰੂ ਅੱਗੇ ਸੱਚੇ ਮਨ ਨਾਲ ਕੀਤੀ ਦੁਆ ਕੰਮ ਕਰ ਜਾਦੀ ਹੈ। ਅਜਿਹਾ ਹੀ ਹੋਇਆ ਲੁਧਿਆਣਾ ਦੀ 15 ਸਾਲ ਦੀ ਕਾਵੇਰੀ ਨਾਲ ਜੋ ਕਿ ਪਿਛਲੇ 8 ਸਾਲ ਤੋਂ ਬੌਨ ਕੈਸਰ ਨਾਲ ਪੀੜੀਤ ਸੀ। 18 ਲਖ ਲਗਾਉਣ ਤੋਂ ਬਾਅਦ ਵੀ ਉਸ ਨੂੰ ਅਰਾਮ ਨਹੀ ਮਿਲ ਰਿਹਾ ਸੀ। ਜਿਸਦੇ ਚਲਦੇ ਪਰਿਵਾਰ ਦੀ ਆਸ ਹੀ ਖਤਮ ਹੋ ਗਈ ਸੀ। ਪਰ ਜਦੋਂ ਇਹ ਪਰਿਵਾਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਿਆ ਤਾਂ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਅਤੇ ਦੁਖ ਭੰਜਨੀ ਬੇਰੀ ਵਿਚ ਇਸ਼ਨਾਨ ਕਰਵਾਉਣ ਤੋਂ ਬਾਅਦ ਇਸ ਬੱਚੀ ਨੂੰ ਨਵਾਂ ਜੀਵਨ ਮਿਲਿਆ ਅਤੇ ਹੁਣ ਉਹ ਚਲਣ ਫਿਰਣ ਵਿਚ ਸਮਰਥ ਹੈ।
ਇਸ ਮੌਕੇ ਕਾਵੇਰੀ ਦੀ ਮਾਤਾ ਬਬੀਤਾ ਨੇ ਦਸਿਆ ਕਿ ਸਾਡੀ ਬੇਟੀ ਨੂੰ ਗੁਰੂ ਘਰੋਂ ਜੀਵਨ ਦੀ ਨਵੀਂ ਦਿਸ਼ਾ ਮਿਲੀ ਹੈ ਜਿਸਦੇ ਚਲਦੇ ਅੱਜ ਅਸੀਂ ਸ਼ੁਕਰਾਨੇ ਵਜੋਂ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚੇ ਹਾ ਸਾਨੂੰ ਲੁਧਿਆਣਾ ਦੇ ਹੀ ਇਕ ਗੁਰਸਿੱਖ ਬਲਵਿੰਦਰ ਗਰੇਵਾਲ ਨੇ ਗੁਰੂ ਘਰ ਦਾ ਰਾਹ ਦਿਖਾਇਆ ਸੀ ਜਿਸਦੇ ਚਲਦੇ ਅਸੀ ਗੁਰੂ ਘਰੋਂ ਨਵਾਂ ਜੀਵਨ ਲੈ ਕੇ ਜਾ ਰਹੇ ਹਾ।
ਇਸ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਨਿਭਾਉਣ ਵਾਲੇ ਪਾਠੀ ਸਿੰਘ ਗੁਰਮੁਖ ਸਿੰਘ ਅਮੀਸ਼ਾ ਅਤੇ ਬਲਵਿੰਦਰ ਗਰੇਵਾਲ ਨੇ ਦਸਿਆ ਕਿ ਗੁਰੂ ਘਰ ਤੋਂ ਵੱਡਾ ਕੋਈ ਦਰ ਨਹੀ ਅਤੇ ਵਾਹਿਗੁਰੂ ਦੀ ਰਹਿਮਤ ਤੋਂ ਵੱਡਾ ਕੋਈ ਡਾਕਟਰ ਨਹੀ ਜਿਸਦੇ ਚਲਦੇ ਅੱਜ ਇਸ ਰਹਿਮਤ ਸਦਕਾ ਇਸ ਬੇਟੀ ਕਾਵੇਰੀ ਨੂੰ ਨਵਾਂ ਜੀਵਨ ਦਾਨ ਮਿਲਿਆ ਹੈ।