ਚਾਰ ਪੰਚਾਂ ਨੇ ਪਿੰਡ ਦੁਰਗਾਪੁਰ ਦੇ ਸਰਪੰਚ ਤੋਂ ਸਮਰਥਨ ਵਾਪਸ ਲਿਆ
ਨਵਾਂਸ਼ਹਿਰ, ਬਾਬੂਸ਼ਾਹ ਨੈੱਟਵਰਕ, 16 ਸਤੰਬਰ 2021- ਨਵਾਂਸ਼ਹਿਰ ਦੇ ਨਾਲ ਲੱਗਦੇ ਪਿੰਡ ਦੁਰਗਾ ਪੁਰ ਦੇ ਕੁੱਲ ਪੰਜ ਪੰਚਾਂ ਵਿਚੋਂ ਚਾਰ ਪੰਚਾਂ ਨੇ ਪਿੰਡ ਦੇ ਸਰਪੰਚ ਸਰਬਣ ਸਿੰਘ ਤੋਂ ਸਮਰਥਨ ਵਾਪਸ ਲੈਕੇ ਪਿੰਡ ਵਿਚ ਪ੍ਰਬੰਧਕ ਲਾਉਣ ਦੀ ਮੰਗ ਕੀਤੀ ਹੈ। ਪੰਚਾਇਤ ਮੈਂਬਰਾਂ ਵਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨਵਾਂਸ਼ਹਿਰ ਨੂੰ ਹਲਫੀਆ ਬਿਆਨਾਂ ਦੇ ਨਾਲ ਦਿੱਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਸਰਪੰਚ ਪਿੰਡ ਦੇ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾ ਰਿਹਾ ਅਤੇ ਨਾ ਹੀ ਕਿਸੇ ਕੰਮ ਵਿਚ ਉਹਨਾਂ ਦੀ ਰਾਏ ਲੈਂਦਾ ਹੈ।
ਮੈਂਬਰ ਪੰਚਾਇਤ ਜਸਕਰਨ, ਕਮਲੇਸ਼ ਕੌਰ, ਬਿਮਲਾ ਦੇਵੀ ਅਤੇ ਬਹਾਦਰ ਸਿੰਘ ਨੇ ਸ਼ਕਾਇਤ ਵਿਚ ਕਿਹਾ ਹੈ ਕਿ ਕਾਫੀ ਸਮੇਂ ਤੋਂ ਉਹਨਾਂ ਨੇ ਕਿਸੇ ਵੀ ਪੰਚਾਇਤੀ ਮਤੇ ਉੱਤੇ ਦਸਤਖਤ ਨਹੀਂ ਕੀਤੇ।ਇੱਥੇ ਵਰਨਣਯੋਗ ਹੈ ਕਿ ਚਾਰ ਪੰਚਾਂ ਵਲੋਂ ਸਰਪੰਚ ਸਰਬਣ ਸਿੰਘ ਤੋਂ ਸਮਰਥਨ ਵਾਪਸ ਲੈਣ ਨਾਲ ਸਰਪੰਚ ਕੋਲ ਹੁਣ ਪੰਚਾਂ ਦਾ ਲੋੜੀਂਦਾ ਸਮਰਥਨ ਨਹੀਂ ਰਿਹਾ।ਜਿਸ ਕਾਰਨ ਸਰਪੰਚ ਲਈ ਧਰਮ ਸੰਕਟ ਖਡ਼ਾ ਹੋ ਗਿਆ ਹੈ।