ਬਾਬਾ ਫਰੀਦ ਕਾਲਜ ’ਚ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ, 16 ਸਤੰਬਰ 2021: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਬਿਜ਼ਨਸ ਸਟੱਡੀਜ਼ ਵਿਭਾਗ ਵੱਲੋਂ ਐਮ.ਬੀ.ਏ (ਬੈਚ 2021-23) ਦੇ ਵਿਦਿਆਰਥੀਆਂ ਲਈ 21 ਦਿਨਾਂ “ਓਰੀਐਂਟੇਸ਼ਨ ਪ੍ਰੋਗਰਾਮ” ਦੀ ਸ਼ੁਰੂਆਤ ਹਾਜ਼ਰ ਸ਼ਖ਼ਸੀਅਤਾਂ ਨੇ ਸ਼ਮ੍ਹਾ ਰੌਸ਼ਨ ਕਰ ਕੇ ਕੀਤੀ । ਸਭ ਤੋਂ ਪਹਿਲਾਂ ਐਮ.ਬੀ.ਏ. ( ਦੂਜਾ ਸਾਲ ) ਦੇ ਵਿਦਿਆਰਥੀ ਕਰਨ ਨੇ ਕਾਲਜ ਦੇ ਪਿ੍ਰੰਸੀਪਲ, ਫੈਕਲਟੀ ਮੈਂਬਰਾਂ ਅਤੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਕਾਲਜ ਦੇ ਵਾਈਸ-ਪਿ੍ਰੰਸੀਪਲ ਡਾ. ਸਚਿਨ ਦੇਵ ਨੇ ਵਿਦਿਆਰਥੀਆਂ ਨੂੰ ਕੁੱਝ ਪ੍ਰੇਰਕ ਕਹਾਣੀਆਂ ਦੀਆਂ ਉਦਾਹਰਨਾਂ ਰਾਹੀਂ ਉਤਸ਼ਾਹਿਤ ਕੀਤਾ। ਬਿਜ਼ਨਸ ਸਟੱਡੀਜ਼ ਵਿਭਾਗ ਦੀ ਮੁਖੀ ਮਿਸ ਭਾਵਨਾ ਖੰਨਾ ਨੇ ਕਾਲਜ, ਵਿਭਾਗ, ਸੰਸਥਾ ਦੇ ਨਿਯਮਾਂ ਅਤੇ ਸਮੁੱਚੀ ਸੰਸਥਾ ਦੀ ਕਾਰਜਸ਼ੈਲੀ ਦੇ ਢੰਗਾਂ ਅਤੇ ਮੁਲਾਂਕਣ ਦੇ ਪੈਮਾਨਿਆਂ ਬਾਰੇ ਮੁੱਢਲੀ ਜਾਣਕਾਰੀ ਦਿੱਤੀ ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਵੱਖ-ਵੱਖ ਸੈਸ਼ਨ, ਈਵੈਂਟ ਅਤੇ ਗਤੀਵਿਧੀਆਂ ਜਿਵੇਂ ਅਲੂਮਨੀ ਗੱਲਬਾਤ, ਸੈਮੀਨਾਰ, ਗੈੱਸਟ ਲੈਕਚਰ, ਸਲਾਹਕਾਰ ਸੈਸ਼ਨ, ਵਰਕਸ਼ਾਪ, ਕੈਰੀਅਰ ਗਾਈਡੈਂਸ ਐਂਡ ਕਾਊਂਸਲਿੰਗ ਸੈਸ਼ਨ, ਗਰੁੱਪ ਡਿਸਕਸ਼ਨ ਸੈਸ਼ਨ ਅਤੇ ਪ੍ਰਤੀਕਰਮ ਸੈਸ਼ਨ ਕਰਵਾਏ ਜਾਣਗੇ। ਵਿਦਿਆਰਥੀਆਂ ਨੇ ਬੁਲਾਰਿਆਂ ਤੋਂ ਬਹੁਤ ਸਾਰੇ ਪ੍ਰਸ਼ਨ ਪੁੱਛੇ ਅਤੇ ਜਿਨ੍ਹਾਂ ਦੇ ਤਸੱਲੀਬਖ਼ਸ਼ ਜਵਾਬ ਦੇ ਕੇ ਬੁਲਾਰਿਆਂ ਨੇ ਉਨ੍ਹਾਂ ਦੀਆਂ ਸ਼ੰਕਾਵਾਂ ਨੂੰ ਦੂਰ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਸਚਿਨ ਦੇਵ ਨੇ ਐਮ.ਬੀ.ਏ. ਦੇ ਵਿਦਿਆਰਥੀਆਂ ਲਈ ਇਸ ਮਿਆਰੀ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਉਣ ਲਈ ਸਮੁੱਚੇ ਐਮ.ਬੀ.ਏ. ਵਿਭਾਗ ਨੂੰ ਵਧਾਈ ਦਿੱਤੀ।