ਕਾਂਗਰਸ ਤੋਂ ਸਿਵਾਏ ਕਿਸੇ ਵੀ ਪਾਰਟੀ ਵਿਚ ਸ਼ਾਮਲ ਹੋ ਕੇ ਚੋਣ ਲੜ ਸਕਦਾ ਹਾਂ - ਸੁਖਪਾਲ ਸਿੰਘ ਨੰਨੂ
ਗੌਰਵ ਮਾਣਿਕ
- ਇਲਾਕੇ ਦੀਆਂ ਸੰਗਤਾਂ ਦਾ ਫੈਸਲਾ ਹੀ ਮੇਰਾ ਫੈਸਲਾ: ਨੰਨੂ
ਫਿਰੋਜ਼ਪੁਰ 16 ਸਤੰਬਰ 2021 - ਬੀਤੇ ਕੱਲ ਤੋ ਸੋਸ਼ਲ ਮੀਡੀਆ ਤੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦੀਆਂ ਚੱਲ ਰਹੀਆਂ ਚਰਚਾਵਾਂ ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿਚ ਕਿਹਾ ਕਿ ਹਲਕੇ ਦੀਆਂ ਸੰਗਤਾਂ ਦਾ ਫੈਸਲਾ ਹੀ ਮੇਰਾ ਅੰਤਿਮ ਫੈਸਲਾ ਹੋਵੇਗਾ। ਸੁਖਪਾਲ ਸਿੰਘ ਨੰਨੂ ਨੇ ਕਿਹਾ ਕਾਂਗਰਸ ਤੋਂ ਸਿਵਾਏ ਉਹ ਕਿਸੇ ਵੀ ਪਾਰਟੀ ਵਿਚ ਸ਼ਾਮਲ ਹੋ ਕੇ ਚੋਣ ਲੜ ਸਕਦੇ ਹਨ, ਪਰ ਪਾਰਟੀ ਕਿਸ ਵਿਚ ਜਾਣਾ ਹੈ ਉਸਦਾ ਫੈਸਲਾ ਹਲਕੇ ਦੀ ਸੰਗਤ ਨੇ ਕਰਨਾ ਹੈ।
ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਨਾਲ ਸ਼ੁਰੂ ਤੋ ਜੁੜੇ ਹੋਏ ਲੋਕ ਵੋਟਰ ਨਹੀਂ ਮੇਰੇ ਪਰਿਵਾਰਿਕ ਮੈਂਬਰ ਹਨ, ਜਿੰਨਾ ਨੇ ਪਿਛਲੀ ਵਾਰ ਫਿਰੋਜ਼ਪੁਰ ਦੇ ਧਨਾਢ ਲੀਡਰਾਂ ਦੀ ਵਿਰੋਧਤਾ ਦੇ ਬਾਵਜੂਦ ਵੀ 39 ਹਜ਼ਾਰ ਵੋਟ ਦੇ ਕੇ ਮਾਣ ਸਨਮਾਨ ਬਖਸ਼ਿਆ। ਸੁਖਪਾਲ ਸਿੰਘ ਨੰਨੂ ਨੇ ਕਿਹਾ ਕਿ ਅੱਜ ਫਿਰੋਜ਼ਪੁਰ ਸ਼ਹਿਰ ਵਿਚ ਕਨੂੰਨ ਵਿਵਸਥਾ ਦੀ ਬੁਰੀ ਹਾਲਤ ਹੈ, ਲੁੱਟ ਖੋਹ ਅਤੇ ਸ਼ਰੇਆਮ ਕਤਲ ਵਰਗੀਆਂ ਘਟਨਾਵਾਂ ਨੂੰ ਵਾਪਰ ਰਹੀਆਂ ਹਨ, ਜਿਸ ਨਾਲ ਆਮ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ, ਇਸ ਲਈ ਫਿਰੋਜ਼ਪੁਰ ਦੇ ਲੋਕ ਸ਼ਹਿਰ ਵਿਚ ਅਮਨ ਈਮਾਨ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਕਦੇ ਵੀ ਧਰਮ ਜਾਤ ਦੇ ਅਧਾਰ ਤੇ ਵੰਡਣ ਵਾਲਿਆਂ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ ਅਤੇ ਹਮੇਸ਼ਾ ਲੋਕਾਂ ਦੇ ਦੁੱਖ ਸੁੱਖ ਵਿਚ ਸਾਥ ਦੇਣ ਵਾਲੇ ਨੂੰ ਹੀ ਸਤਿਕਾਰ ਬਖਸ਼ਣ ਦੇ ਮੂੜ ਵਿਚ ਹਨ, ਜੋ ਇਮਾਨਦਾਰੀ ਵਜੋ ਪਿਆਰ ਮੇਰੇ ਪਰਿਵਾਰ ਦਾ ਲੋਕਾਂ ਵਿੱਚ ਬਣਿਆ ਹੈ, ਮੈ ਉਸ ਨੂੰ ਬਣਾਈ ਰੱਖਣ ਵਿੱਚ ਹਮੇਸ਼ਾ ਯਤਨਸ਼ੀਲ ਰਹਾਂਗਾ।