ਗਰਭਵਤੀ ਔਰਤਾਂ ਨੂੰ ਕੋਰੋਨਾ ਵਾਇਰਸ ਤੋਂ ਪੀਡ਼ਤ ਹੋਣ ਦਾ ਖਤਰਾ
ਨਵੀਂ ਦਿੱਲੀ, 17 ਸਤੰਬਰ 2021- ਗਰਭਵਤੀ ਔਰਤਾਂ ਨੂੰ ਕੋਰੋਨਾ ਵਾਇਰਸ ਤੋਂ ਪੀਡ਼ਤ ਹੋਣ ਦਾ ਖਤਰਾ ਵੱਧ ਰਿਹਾ ਹੈ।ਇਸ ਬਾਰੇ ਆਈਸੀਐਮਆਰ ਦੇ ਇਕ ਅਧਿਐਨ ਚ ਖੁਲਾਸਾ ਕੀਤਾ ਗਿਆ ਹੈ। ਇੰਡੀਆ ਜਨਰਲ ਆਫ ਐਡੀਕਲ ਰਿਸਚਰਜ ਚ ਅਧਿਐਨ ਦੇ ਅਨੁਸਾਰ ਗਰਭਅਵਸਤਾ ਵਿਚ ਬਲੱਡ ਪ੍ਰੈਸ਼ਰ ਦੀ ਬੀਮਾਰੀ ਹੋ ਰਹੀ ਹੈ।ਇਸ ਤੋਂ ਇਲਾਵਾ ਤਪਦਿਕ, ਏਨੀਮੀਆ ਤੇ ਮਧੂਮੇਹ ਵਰਗੀ ਬੀਮਾਰੀਆਂ ਵੀ ਗਰਭਵਤੀ ਤੇ ਬੱਚੇ ਨੂੰ ਜਨਮ ਦੇ ਚੁੱਕੀ ਕੋਰੋਨਾ ਇਨਫੈਕਟਡ ਔਰਤਾਂਦੀ ਮੌਤ ਦਾ ਕਾਰਨ ਬਣ ਰਹੀਆਂ ਹਨ।
ਇਕ ਅਧਿਐਨ ਵਿਚ ਪਾਇਆ ਹੈ ਕਿ 3212 ਬੱਚਿਆਂ ਦਾ ਜਨਮ ਹੋਇਆ, ਜਦਕਿ ਗਰਭਪਾਤ ਦੇ 77 ਮਾਮਲੇ ਆਏ ਅਤੇ ਡਿਲੀਵਰੀ ਦਾ ਅੰਤਜ਼ਰ ਤੇ ਗਰਭ ਡਿੱਗਣ ਦੇ ਮਾਮਲੇ ਦਾ ਅਨੁਪਾਤ 6 ਫੀਸਦੀ ਰਿਹਾ। 534 ਔਰਤਾਂ ਵਿਚ ਕੋਵਿਡ 19 ਦੀ ਬੀਮਾਰੀ ਦੇ ਲੱਛਣ ਪਾਏ ਗਏ। ਜਿਨ੍ਹਾਂ ਵਿਚ 382 ਔਰਤਾਂ ਚ ਹਲਕੇ ਲੱਛਣ, 112 ਮਹਿਲਾਵਾਂ ਨੂੰ ਘੱਟ ਇਨਫੈਕਸ਼ਨ ਤੇ 40 ਔਰਤਾਂ ਨੂੰ ਗੰਭੀਰ ਬੀਮਾਰੀ ਦਾ ਸਾਹਮਣਾ ਕਰਨਾ ਪਿਆ।