ਬੇਰੁਜ਼ਗਾਰ ਰੁਜ਼ਗਾਰ ਲਈ ਸੜਕਾਂ ਤੇ ਕਹਿਣ ਮਾਰ ਦਿਓ ਜਾਂ ਰੁਜ਼ਗਾਰ ਦਿਓ
ਜੀ ਐਸ ਪੰਨੂ
ਪਟਿਆਲਾ, 13ਅਕਤੂਬਰ, 2021 - ਬੇਰੁਜ਼ਗਾਰ ਲਾਇਨਮੈਨ ਯੂਨੀਅਨ ਮਾਨ ਦਾ ਪੱਕਾ ਧਰਨਾ 15ਵੇਂ ਦਿਨ ਵਿਚ ਪਹੁੰਚ ਗਿਆ ਅਤੇ ਕੱਲ ਪਰਧਾਨ ਬੂਟਾ ਜਖੇਪਲ ਨੇ ਬਿਜਲੀ ਬੋਰਡ ਹੈਡ ਆਫਿਸ ਅੱਗੇ ਬੇਰੁਜਗਾਰ ਲਾਈਨਮੈਨਾਂ ਦਾ ਕਾਫਲਾ ਲੈ ਕੇ ਫੁਹਾਰਾ ਚੌਂਕ ਪਹੁੰਚੇ ਅਤੇ ਉਥੇ ਬੁਲਾਰੇ ਨਿਤਿਨ ਸ਼ਰਮਾ ਨੇ ਨਾਅਰੇ ਬਾਜ਼ੀ ਕਰਦੇ ਹੋਏ ਕਾਫਲਾ ਅੱਗੇ ਚਿਲਡਰਨਜ਼ ਚੌਕ ਵੱਲ ਤੋਰਿਆ ਅਤੇ ਉਥੇ ਸੂਬਾ ਕਾਰਜਕਾਰੀ ਪ੍ਰਧਾਨ ਬੂੱਟਾ ਜਖੇਪਲ ਨੇ ਸਾਥੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿਓ ਨਾ ਪਾਵਰ ਕਾਲੋਨੀ ਗੇਟ ਨੰ -1 ਮੋਰਚਾਂ ਲਗਾਇਆ ਜਾਵੇ।
ਮੋਰਚੇ ਨੇ ਪੀ ਸੀ ਆਰ ਏ 295/19 ਵਿੱਚੋਂ ਰਹਿੰਦੇ ਸਾਥੀਆਂ ਨੂੰ ਅਤੇ ਹੈਡੀ ਕੈਂਪ ਤੇ 42+ ਵਾਲੇ ਸਾਥੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਸਬੰਧੀ ਪਾਵਰ ਕਲੋਨੀ ਦਾ ਘਿਰਾਓ ਕੀਤਾ ਤੇ ਗੇਟ ਬੰਦ ਕਰ ਦਿੱਤਾ ਗਿਆ ਸੀ ਜਿਸ ਦਾ ਮੈਨੇਜਮੈਟ ਤੇ ਬਹੁਤ ਵਧੀਆ ਭਰਭਾਵ ਪਿਆ ਕਿਉਂਕਿ ਉਨ੍ਹਾਂ ਨੂੰ ਬਾਹਰ ਨਿਕਲਨਾ ਬੰਦ ਹੋ ਗਿਆ ਤੇ ਮੈਨੇਜਮੈਂਟ ਦੋ ਘੰਟੇ ਵਿੱਚ ਹੀ ਮੀਟਿੰਗ ਲਈ ਤਿਆਰ ਹੋਈ ਅਤੇ ਮੀਟਿੰਗ ਵਿਚ ਪਾਵਰਕਾਮ ਦੇ ਡਾਇਰੈਕਟਰ ਪ੍ਰਬੰਧਕੀ ਆਰ ਪੀ ਪਾਂਡਵ, ਬੀ ਐਸ ਗੁਰਮ ਡਿਪਟੀ ਸੈਕਟਰੀ, ਆਈ ਆਰ ਐਸ ਈ, ਐਚ ਆਰ ,ਡੀ ਨਾਲ ਗੱਲਬਾਤ ਹੋਈ ਅਤੇ ਅਧਿਕਾਰਿਆ ਨੇ ਵਿਸਵਾਸ ਦਿਵਾਇਆ ਕੀ 2 ਦਿਨਾਂ ਵਿਚ ਰਹਿੰਦੇ 970 ਸਾਥੀਆ ਨੂੰ ਨਿਯੁੱਕਤੀ ਪੱਤਰ ਦੇਣ ਦੀ ਫਾਈਲ ਮਾਨਯੋਗ ਹਾਈਕੋਰਟ ਵਿੱਚ ਭੇਜੀ ਜਾਵੇਗੀ।
ਮੀਟਿੰਗ ਵਿੱਚ ਲੀਡਰਾਂ ਨੇ ਕਿਹਾ ਕਿ ਹਾਈਕੋਰਟ ਵੱਲੋਂ ਸਿਰਫ਼ ਤਜਰਬਾ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਕਰਨ ਸਬੰਧੀ ਆਦੇਸ਼ ਕਰਾਇਮ ਬਰਾਂਚ ਨੂੰ ਦਿੱਤੇ ਹਨ ਨਾ ਕਿ ਆਰਡਰ ਦੇਣ ਤੇ ਕੋਈ ਰੋਕ ਲੱਗੀ ਹੋਈ ਹੈ । ਇਸ ਲਈ ਇਹਨਾਂ ਸਾਥੀਆਂ ਨੂੰ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਅਤੇ ਸੀ ਆਰ ਏ 298/21 ਸਹਾਇਕ ਲਾਇਨਮੈਨ ਦੀਆਂ 1700 ਅਸਾਮੀਆਂ 'ਚ ਟੈਸਟ ਕੈਂਸਲ ਕਰਕੇ ਪਹਿਲਾਂ ਦੀ ਤਰ੍ਹਾਂ ਅਪ੍ਰੈਂਟਿਸ ਲਾਇਨਮੈਨ ਮੈਰਿਟ ਦੇ ਅਧਾਰ ਤੇ ਭਰਤੀ ਕੀਤੇ ਜਾਣ ਅਤੇ ਵਨਟਾਇਮ ਸੈਟਲਮੈਂਟ ਕਰਕੇ ਉਮਰ ਜਨਰਲ 42 ਸਾਲ ਅਤੇ ਐੱਸ ਸੀ, ਬੀ ਸੀ 47 ਸਾਲ ਕੀਤੀ ਜਾਵੇ ਤਾਂ ਜੋ ਰਹਿੰਦੇ ਸਾਰੇ ਨਵੇਂ ਪੁਰਾਣੇ ਸਾਥੀਆ ਨੂੰ ਰੋਜ਼ਗਾਰ ਮਿਲ ਸਕੇ। 3 ਸਾਲ ਪੁਰੇ ਕਰ ਚੁੱਕੇ ਸਹਾਇਕ ਲਾਇਨ ਮੈਨ ਨੂੰ ਲਾਇਨਮੈਨ ਬਣਾਇਆ ਜਾਵੇ । ਸੋ ਉਪਰੋਕਤ ਮੰਗਾਂ ਨੂੰ ਜ਼ਲਦੀ ਤੋ ਜਲਦੀ ਪੂਰਾ ਕੀਤਾ ਜਾਵੇ ।
ਦੱਸਣਯੋਗ ਹੈ ਕਿ ਬੇਰੁਜ਼ਗਾਰਾਂ ਦਾ ਧਰਨਾ ਜਾਰੀ ਹੈਂਡ ਆਫਿਸ ਦੇ ਸਾਹਮਣੇ ਚੱਲ ਰਿਹਾ ਹੈ ਜਿਥੇ ਅੱਜ਼ ਆ ਕੇ ਸੰਯੁਕਤ ਅਕਾਲੀ ਦਲ ਦੇ ਏਕਸ ਖਜ਼ਾਨਾ ਮੰਤਰੀ ਪਰਮਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਬਣਨ ਤੇ ਤੁਹਾਡੀਆਂ ਸਾਰੀਆਂ ਮੰਗਾਂ ਜਾਇਜ ਹਨ ਤੇ ਮਨ ਲਈਆਂ ਜਾਣਗੀਆਂ। ਅੱਜ ਸੰਯੁਕਤ ਅਕਾਲੀ ਦਲ ਨੇ ਵੀ ਬਿਜਲੀ ਦੀ ਸਪਲਾਈ ਬੰਦ ਕਰਨ ਤੇ ਹੈਡ ਆਫਿਸ ਅਗੇ ਧਰਨਾ ਲਗਾਇਆ ਸੀ ਜਿਸ ਤੇ ਢਿੱਡਸਾ ਮਿਰਤਕਾਂ ਦੇ ਵਾਰਿਸਾਂ ਨਾਲ ਵੀ ਹਮਦਰਦੀ ਪ੍ਰਗਟ ਕੀਤੀ ਸੀ।
ਲੀਡਰਾਂ ਨੇ ਕਿਹਾ ਕਿ ਸਾਡੀਆਂ ਮੰਗਾਂ ਅਉਣ ਵਾਲੇ ਕੁੱਝ ਦਿਨਾਂ ਵਿਚ ਪੁਰੀਆ ਨਹੀ ਕੀਤੀਆਂ ਗਈਆਂ ਤਾਂ ਸੰਗਰਸ ਹੋਰ ਤੀਖਾ ਕੀਤਾ ਜਾਵੇਗਾ।ਜਿਸ ਵਿੱਚ ਹੋਣ ਵਾਲੀ ਕੋਈ ਵੀ ਅਣਸੁਖਾਵੀਂ ਘਟਨਾ ਦੀ ਜਿੰਮੇਵਾਰੀ ਉੱਚ ਅਧਿਕਾਰੀਆਂ, ਪ੍ਰਸਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ ।ਇਸ ਸਮੇ ਸਾਥੀ ਹਾਜ਼ਰ ਹੋਏ ਮਨਜਿੰਦਰ ਸ਼ਰਮਾ ਹਰਦੀਪ ਸਿੰਘ ਧੋਲਾ ਗੁਰਦਾਸ ਬਠਿੰਡਾ ਸੁਖਪਾਲ ਸਿੰਘ ਮੱਲੀ ਮਨਿੰਦਰ ਮਹਿਸਮਪੁਰ ਬੂੱਟਾ ਸੰਗਰੂਰ ਭੁਪਿੰਦਰ ਫਾਜਿਲਕਾ ਅਮ੍ਰੀਤ ਮਾਨਸਾ ਅਤੇ ਹੋਰ ਵੱਖ ਵੱਖ ਜਿੱਲੀਆ ਤੋ ਸਾਥੀ ਪਹੁੰਚੇ।