ਤਿੰਨ ਪਟਵਾਰੀ ਡਿਊਟੀ ਤੋਂ ਸੀ ਗੈਰ-ਹਾਜ਼ਰ, ਪੜ੍ਹੋ ਫਿਰ ਐਮ ਐਲ ਏ ਨੇ ਫੋਨ ਲਾ ਕੀ ਕੀਤਾ ?
ਅੰਮ੍ਰਿਤਸਰ 25 ਅਕਤੂਬਰ 2021 - ਅੰਮ੍ਰਿਤਸਰ ਏਰੀਏ 'ਚ ਇੱਕ ਵਿਧਾਇਕ ਜਦੋਂ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਨ ਪਹੁੰਚੇ ਸੀ ਤਾਂ ਉੱਥੋਂ ਦੇ ਏਰੀਏ ਦੇ ਤਿੰਨ ਪਟਵਾਰੀ ਹਰਪ੍ਰੀਤ ਸਿੰਘ, ਜਤਿੰਦਰ ਕੁਮਾਰ ਅਤੇ ਰਣਜੀਤ ਸਿੰਘ ਆਪਣੀ ਡਿਊਟੀ ਤੋਂ ਗੈਰਹਾਜ਼ਰ ਸਨ।
ਜਿਸ ਤੋਂ ਬਾਅਦ ਉਸ ਵਿਧਾਇਕ ਵੱਲੋਂ ਅੰਮ੍ਰਿਤਸਰ ਦੇ ਡੀ.ਸੀ ਨੂੰ ਫੋਨ ਕਰਕੇ ਉਨ੍ਹਾਂ ਤਿੰਨਾਂ ਪਟਵਾਰੀਆਂ ਨੂੰ ਹਟਾਉਣ ਬਾਰੇ ਕਿਹਾ ਗਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਵਾਧੂ ਚਾਰਜ ਦੇ ਕੇ ਤਿੰਨ ਨਵੇਂ ਪਟਵਾਰੀ ਦਿੱਤੇ ਜਾਣ ਤਾਂ ਜੋ ਉਹ ਗਿਰਦਾਵਰੀ ਦਾ ਕੰਮ ਕਰਵਾ ਸਕਣ।