ਟਿੱਚ ਜਾਣਦੇ ਨੇ ਫੂਡ ਸੇਫ਼ਟੀ ਐਕਟ ਦੇ ਮਾਪਦੰਡਾਂ ਨੂੰ, ਅੰਨੀ ਨੂੰ ਬੋਲਾ ਘਸੀਟ ਰਿਹਾ ਐ, ਜਾਣੋ ਕਿਵੇਂ ?
ਜੀ ਐਸ ਪੰਨੂ
ਪਟਿਆਲਾ, 25 ਅਕਤੂਬਰ,2021 - ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਮੰਤਰੀ ਅਤੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਤਿਉਹਾਰਾਂ ਦੀ ਆਮਦ ਨੂੰ ਲੈ ਕੇ ਮਠਿਆਈਆਂ ਦੀ ਗੁਣਵੱਤਾ ਜਾਣਨ ਅਤੇ ਘਟੀਆ ਮਿਆਰ ਵਾਲੀਆਂ ਮਠਿਆਈਆਂ ਤਿਆਰ ਕਰਨ ਵਾਲਿਆਂ ਤੇ ਸ਼ਕੰਜਾ ਕੱਸਣ ਦੇ ਮੰਤਵ ਨਾਲ ਫੂਡ ਸੇਫ਼ਟੀ ਵਿੰਗ ਪਟਿਆਲਾ ਵਿੱਖੇ ਮਠਿਆਈਆਂ ਵਾਲੀਆਂ ਦੁਕਾਨਾਂ ਅਤੇ ਵਰਕਸ਼ਾਪਾਂ ਦੀ ਮਠਿਆਈਆਂ ਦਾ ਮਿਆਰ ਅਤੇ ਸਾਫ਼ ਸਫ਼ਾਈ ਯਕੀਨੀ ਬਣਾਉਣ ਲਈ ਚੈਕਿੰਗ ਕੀਤੀ ਜਾਣੀ ਜ਼ਰੂਰੀ ਹੈ ਇਸ ਤਰ੍ਹਾਂ ਹੀ ਹੋਟਲਾਂ , ਫਰੂਟਾਂ ਦੇ ਜੂਸ ਦੀਆਂ ਦੁਕਾਨਾਂ ਅਤੇ ਖਾਸ ਤੌਰ ਤੇ ਹਸਪਤਾਲਾਂ ਦੇ ਇਰਦ ਗਿਰਦ ਨੂੰ ਫੂਡ ਸੇਫ਼ਟੀ ਐਕਟ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ ਪਰ ਇਥੇ ਸਰਕਾਰੀ ਰਜਿੰਦਰਾ ਹਸਪਤਾਲ ਦੀ ਕੰਧ ਦੇ ਨਾਲ ਬਣੇ ਢਾਬੇ ਇਸ ਨੂੰ ਟਿੱਚ ਸਮਝਣ ਲੱਗ ਪਏ ਹਨ। ਇਨ੍ਹਾਂ ਸੜਕਾਂ ਦੇ ਕਿਨਾਰੇ ਢਾਬਿਆਂ ਦੇ ਨਾਜਾਇਜ਼ ਕਬਜ਼ਿਆਂ ਨੂੰ ਨਾ ਕਿਸੇ ਚੈੱਕ ਕੀਤਾ ਹੈ ਨਾ ਹੀ ਕਿਸੇ ਫੂਡ ਸੈਫਟੀ ਟੀਮਾਂ ਨੇ ਇਥੇ ਬਣ ਰਹੇ ਪਕਵਾਨਾਂ ਨੂੰ ਕਦੇ ਚੈਕ ਕੀਤਾ ਹੈ। ਇਹ ਢਾਬੇਆ ਦੇ ਮਾਲਕ ਇਨੀਂ ਅਪ੍ਰੋਚ ਰੱਖਦੇ ਹਨ ਕਿ ਟੈਲੀਫੋਨ ਰਾਹੀਂ ਬੜੇ ਤੋਂ ਬੜੇ ਅਧਿਕਾਰੀ ਇਥੋਂ ਤੱਕ ਕਿ ਮਨਿਸਟਰ ਨਾਲ ਗੱਲ ਕਰਾਉਣ ਦੀ ਗੱਲ ਵੀ ਕਰਦੇ ਹਨ।
ਇਨ੍ਹਾਂ ਢਾਬੇ ਵਾਲਿਆਂ ਨੇ ਇਥੇ ਇਕ ਮਾਫੀਆ ਬਣਾ ਰੱਖਿਆ ਹੈ ਮਰਜ਼ੀ ਦੀ ਕੀਮਤ ਲਗਾਉਂਦੇ ਹਨ ਅਤੇ ਇਨ੍ਹਾਂ ਨੇ ਕਦੇ ਵੀ ਕੋਈ ਸੈਫਟੀ ਨਹੀਂ ਰੱਖੀਂ ਹੁੰਦੀ ਹੈ ।ਆਟੇ ਉਤੇ ਮੱਖੀਆਂ ,ਚਾਹ ਪਾਣੀ ਦੇ ਬਰਤਨਾਂ ਦੀ ਵਰਤੋਂ ਬੜੀ ਭੈੜੀ,ਜੂਸ ਦਾ ਜਲੂਸ ਕੱਢਿਆ ਗਿਆ ਹੁੰਦਾ ਹੈ। ਹਸਪਤਾਲ ਵਿੱਚ ਜੋ ਠੇਕੇ ਤੇ ਦੁਕਾਨਾਂ ਲੇਂਦੇ ਹਨ ਉਨ੍ਹਾਂ ਦਾ ਹਾਲ ਇਨ੍ਹਾਂ ਤੋਂ ਵੀ ਮਾੜਾ ਹੁੰਦਾ ਹੈ। ਦੇਖਿਆ ਜਾਵੇ ਤਾਂ ਸਿਵਲ ਸਰਜਨ ਪਟਿਆਲਾ ਦੇ ਆਪਣੇ ਦਫਤਰ ਦੇ ਦੁਆਲੇ ਵੀ ਕਦੇ ਚੈਕ ਨਹੀਂ ਕੀਤਾ ਗਿਆ ਹੈ ਤੇ ਉਸ ਦੇ ਆਪਣੇ ਦਫਤਰ ਦੇ ਦੁਆਲੇ ਦੁਕਾਨ ਦਾਰ ਕੋਵਿਡ 19 ਦੀਆਂ ਹਦਾਇਤਾਂ ਦੀਆਂ ਧਜੀਆਂ ਉਡਾਉਂਦੇ ਪਏ ਹਨ। ਦੂਰੋਂ ਮਰੀਜ਼ ਨੂੰ ਮਰੀਜ਼ ਦੇ ਵਾਰਸਾਂ ਨੂੰ ਕਈ ਵਾਰੀ ਸਰਕਾਰ ਦਾ ਆਪਣਾ ਖਾਣ-ਪੀਣ ਦਾ ਪ੍ਰਬੰਧ ਨਾ ਹੋਣ ਕਰਕੇ ਮਜ਼ਬੂਰਨ ਅਜਿਹੇ ਸਾਧਨਾਂ ਨੂੰ ਅਣਚਾਹੇ ਵੀ ਵਰਤਣਾ ਪੈਂਦਾ ਹੈ।ਇਹ ਲੋਕ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਪਰ ਡਰ ਨਹੀਂ ਹੈ ਸਭ ਨਾਲ ਗੱਠਤੁਪ ਹੈ । ਇਥੇ ਹੀ ਐਂਬੂਲੈਂਸ ਟੈਕਸੀ ਵਾਲਿਆਂ ਨੇ ਅੱਡੇ ਵੀ ਬਣਾ ਰੱਖੇਂ ਹਨ ਯੂਨੀਅਨਾਂ ਬਣਾ ਕੇ ਬੋਰਡ ਲਗਾ ਰੱਖੇ ਹਨ । ਮਰੀਜ਼ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਮਰਜ਼ੀ ਦਾ ਕਰਾਇਆ ਲਿਆ ਜਾਂਦਾ ਹੈ। ਡਾਕਟਰਾਂ ਦੀ ਛੱਤਰ ਛਾਇਆ ਹੇਠ ਮੈਡੀਕਲ ਦੂਕਾਨਾ ਵੀ ਖੁੱਲੀਆਂ ਹੋਈਆਂ ਹਨ ਜੋ ਮਰਜ਼ੀ ਦਾ ਰੇਟ ਲਗਾਉਂਦੇ ਹਨ ਅਕਸ਼ਰ ਡਾਕਟਰ ਦੀਆਂ ਲਿਖੀਆਂ ਦਵਾਈਆਂ ਇਨ੍ਹਾਂ ਦੁਕਾਨਾਂ ਤੋਂ ਹੀ ਮਿਲਦੀਆਂ ਹਨ।
ਲੋੜ ਹੈ ਕਿ ਇਨ੍ਹਾਂ ਦੇ ਦੁੱਧ,ਖੋਆ,ਦਹੀਂ,ਬਰਫ਼ੀ ਅਤੇ ਬੇਸ਼ਨ ਦੇ ਸੈਂਪਲ ਭਰਕੇ ਨਿਰੀਖਣ ਲਈ ਸਟੇਟ ਫੂਡ ਲੇਬ ਵਿਖੇ ਟੈਸਟਿੰਗ ਲਈ ਭੇਜੇ ਜਾਣ ।ਇਨ੍ਹਾਂ ਨਿਰਮਾਤਾਵਾਂ ਅਤੇ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਜਾਵੇ ਕਿ ਕੋਵਿਡ 19 ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ।ਵਰਕਰਾਂ ਦੇ ਨਹੁੰ ਸਮੇਂ ਸਮੇਂ ਸਿਰ ਕੱਟੇਂ ਜਾਣ, ਦਸਤਾਨੇ ਟੋਪੀਆਂ ਤੇ ਐਪਰਨਾਂ ਦਾ ਇਸਤੇਮਾਲ ਕੀਤਾ ਜਾਵੇ ਤੇ ਵਰਕਰਾਂ ਦਾ ਮੈਡੀਕਲ ਕਰਵਾਇਆ ਜਾਵੇ ਪਰ ਕੌਣ ਪੁੱਛਦਾ ਹੈ ਅੰਨੀ ਨੂੰ ਬੋਲਾਂ ਘੜੀਸ ਰਿਹਾ ਹੈ।