ਆਪਣੀ ਦੁਰਦਸ਼ਾ 'ਤੇ ਹੰਝੂ ਵਹਾ ਰਿਹਾ ਕੋਟਕਪੂਰਾ ਦੇ ਵਾਰਡ ਨੰਬਰ 16 ਵਿਖੇ ਸਥਿਤ ਮਿੰਨੀ ਕਮਿਊਨਿਟੀ ਹਾਲ
1 ਮਾਰਚ 1985 ਨੂੰ ਸਾਬਕਾ ਨਗਰ ਕੌਂਸਲ ਪ੍ਰਧਾਨ ਮਰਹੂਮ ਕਾਂਤਾ ਸ਼ਰਮਾ ਨੇ ਕੀਤਾ ਸੀ ਲੋਕ ਅਰਪਣ
ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ ਤੋਂ ਦੀਪਕ ਗਰਗ ਦੀ ਰਿਪੋਰਟ
ਖੰਡਰ ਦਰਸਾਉਂਦੇ ਹਨ ਕਿ ਇਮਾਰਤ ਕਦੇ ਬੁਲੰਦ ਸੀ। ਕੋਟਕਪੂਰਾ ਦੇ ਵਾਰਡ ਨੰਬਰ 16 ਵਿਖੇ ਸਥਿਤ ਲੱਖਾਂ ਰੁਪਏ ਦੀ ਲਾਗਤ ਨਾਲ ਬਣੀ ਮਿੰਨੀ ਕਮਿਊਨਿਟੀ ਹਾਲ ਦੀ ਇਮਾਰਤ ਇਸ ਕਹਾਵਤ ਨੂੰ ਪੂਰਾ ਕਰ ਰਹੀ ਹੈ। ਅੱਜ ਇਹ ਇਮਾਰਤ ਸਾਂਭ-ਸੰਭਾਲ ਨਾ ਹੋਣ ਕਾਰਨ ਖੰਡਰ ਵਿੱਚ ਤਬਦੀਲ ਹੋ ਰਹੀ ਹੈ।
ਜਦੋਂਕਿ ਇਹ ਜ਼ਮੀਨ ਹੀ ਕਰੋੜਾਂ ਰੁਪਏ ਦੀ ਹੈ ?
ਕਰੀਬ 36 ਸਾਲ ਪਹਿਲਾਂ ਉਸ ਸਮੇਂ ਦੀ ਨਗਰ ਕੌਂਸਲ ਪ੍ਰਧਾਨ ਸਵ. ਸ਼੍ਰੀਮਤੀ ਕਾਂਤਾ ਸ਼ਰਮਾ ਵਲੋਂ ਸਮਾਜ ਦੇ ਸਾਰੇ ਵਰਗਾਂ ਨੂੰ ਇਕ ਛੱਤ ਪ੍ਰਦਾਨ ਕਰਕੇ ਸਮਾਜਿਕ ਸਦਭਾਵਨਾ ਦੀ ਭਾਵਨਾ ਪੈਦਾ ਕਰਨ ਦੇ ਇਰਾਦੇ ਨਾਲ ਇਸਨੂੰ ਲੋਕਅਰਪਣ ਕੀਤਾ ਗਿਆ ਸੀ। ਇਹ ਉਨ੍ਹਾਂ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਸਮਰਪਿਤ ਕੀਤੀ ਗਈ ਸੀ ਜਿਨ੍ਹਾਂ ਕੋਲ ਘਰ ਵਿੱਚ ਪ੍ਰੋਗਰਾਮ ਲਈ ਜਿਆਦਾ ਥਾਂ ਨਹੀਂ ਸੀ ਅਤੇ ਭੀੜੀਆਂਗਲੀਆਂ ਵਿੱਚ ਟੈਂਟ ਵੀ ਨਹੀਂ ਲੱਗ ਸਕਦੇਂ ਸੀ। ਇਸ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਸਨ। ਖ਼ੁਲਾ ਹਾਲ, ਕਮਰੇ ਅਤੇ ਗਰਮੀ ਦੇ ਮੌਸਮ ਤੋਂ ਬਚਣ ਲਈ ਪੱਖੇ ਸਹੀ ਢੰਗ ਨਾਲ ਲਗਾਏ ਗਏ ਸਨ। ਬਾਲਕੋਨੀ ਅਤੇ ਛੱਤ ਤੱਕ ਜਾਣ ਵਾਲੀਆਂ ਸ਼ਾਨਦਾਰ ਪੌੜੀਆਂ ਦੇ ਨਾਲ-ਨਾਲ ਰੇਲਿੰਗ ਨੇ ਵੀ ਸੁੰਦਰਤਾ ਵਿਚ ਵਾਧਾ ਕੀਤਾ ਹੋਇਆ ਸੀ।
ਅੱਜ ਇਹ ਕਮਿਊਨਿਟੀ ਹਾਲ ਆਪਣੇ ਮੂਲ ਮਕਸਦ ਤੋਂ ਭਟਕ ਚੁੱਕਿਆ ਹੈ ?
ਸਰਕਾਰੀ ਨਿਗਰਾਨੀ ਦੀ ਘਾਟ ਕਾਰਨ ਇਹ ਅਸੈਂਬਲੀ ਇਮਾਰਤ ਦੁਰਦਸ਼ਾ ਦਾ ਸ਼ਿਕਾਰ ਹੋ ਚੁੱਕੀ ਹੈ। ਕੁਝ ਸਮਾਂ ਪਹਿਲਾਂ ਇਥੇ ਲੇਬਰ ਦਫਤਰ ਬਣਾਇਆ ਗਿਆ ਸੀ ਪਰ ਹੁਣ ਸਥਿਤੀ ਇਹ ਹੈ ਕਿ ਇਸ ਇਮਾਰਤ ਤੇ ਤਾਲਾ ਲਟਕ ਰਿਹਾ ਹੈ। ਸਹੂਲਤ ਦੇ ਨਾਂ ’ਤੇ ਇਥੇ ਕੁਝ ਵੀ ਨਹੀਂ ਬਚਿਆ ਹੈ। ਮੁੱਖ ਇਮਾਰਤ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ। ਬਰਸਾਤ ਵਿੱਚ ਸਲਾਬ ਹੋਣ ਕਾਰਨ ਮੁੱਖ ਇਮਾਰਤ ਖਸਤਾ ਹਾਲਤ ਵਿੱਚ ਹੈ ?
ਦਰਵਾਜ਼ੇ ਟੁੱਟ ਗਏ ਹਨ ਅਤੇ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ ਹਨ। ਪਖਾਨਿਆਂ ਵਿੱਚ ਬਣੇ ਸਾਰੇ ਕਮੋਡ ਗੰਦਗੀ ਨਾਲ ਭਰੇ ਪਏ ਹਨ ਵਿਹੜੇ ਵਿੱਚ ਕੂੜਾ ਕਰਕਟ ਅਤੇ ਮਲਬਾ ਪਿਆ ਦਿਖ ਰਿਹਾ ਹੈ ?
ਹੁਣ ਇਹ ਇਮਾਰਤ ਆਮ ਲੋਕਾਂ ਦੀ ਸਹੂਲਤ ਤਾਂ ਨਹੀਂ ਰਹਿ ਸਕੀ ਪਰ ਬੇਰੁਖ਼ੀ ਦੇ ਚੱਲਦਿਆਂ ਇਹ ਤਾਸ਼ ਖੇਡਣ ਵਾਲਿਆਂ ਅਤੇ ਨਸ਼ੇੜੀਆਂ ਦਾ ਅੱਡਾ ਜ਼ਰੂਰ ਬਣ ਚੁੱਕੀ ਹੈ।
ਖੰਡਰ ਬਣੇ ਕਮਿਊਨਿਟੀ ਹਾਲ ਦਾ ਲੋਕਾਂ ਨੂੰ ਕੋਈ ਲਾਭ ਨਹੀਂ ਮਿਲ ਰਿਹਾ।
ਸਥਾਨਕ ਲੋਕਾਂ ਨੇ ਨਗਰ ਕੌਂਸਲ ਨੂੰ ਕਈ ਬਾਰ ਇਸ ਸਥਿਤੀ ਤੋਂ ਕਈ ਵਾਰ ਜਾਣੂ ਕਰਵਾਇਆ ਹੈ। ਪਰ ਕਿਸੇ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ ਹੈ। ਲੰਬੇ ਸਮੇਂ ਤੋਂ ਕਿਸੇ ਕੌਂਸਲਰ ਨੇ ਵੀ ਇਸ ਬਾਰੇ ਕੁਝ ਨਹੀਂ ਸੋਚਿਆ ?
ਜਾਣਕਾਰੀ ਮੁਤਾਬਿਕ 1985 ਤੱਕ ਨਗਰ ਕੌਂਸਲ ਕੋਟਕਪੂਰਾ ਦੇ ਸੁਨਹਿਰੇ ਦੌਰ ਦੇ ਸਮੇਂ ਸਾਬਕਾ ਨਗਰ ਕੌਂਸਲ ਪ੍ਰਧਾਨ ਸਵ. ਸ਼੍ਰੀਮਤੀ ਕਾਂਤਾ ਸ਼ਰਮਾ ਵਲੋਂ ਇਲਾਕੇ ਵਿੱਚ ਲੋਕ ਵਰਤੋਂ ਦੇ ਨਾਂ ’ਤੇ ਲੱਖਾਂ ਰੁਪਏ ਖਰਚ ਕੇ ਬਣਾਈਆਂ ਗਈਆਂ ਕਈ ਕਮਿਊਨਿਟੀ ਬਿਲਡਿੰਗਾਂ ਲੋਕਅਰਪਣ ਕੀਤੀਆਂ ਗਈਆਂ ਸਨ।
ਉਸ ਸਮੇਂ ਇਹਨਾਂ ਦਾ ਇਕ ਮੁੱਖ ਉਦੇਸ਼ ਇਹ ਵੀ ਸੀ ਕਿ ਲੋੜਵੰਦ ਲੋਕ ਆਪਣੇ ਬਜਟ ਮੁਤਾਬਿਕ ਬਹੁਤ ਘੱਟ ਕਿਰਾਇਆ ਦੇਕੇ ਵਿਆਹ ਸ਼ਾਦੀ, ਭੋਗ ਸਮਾਗਮ ਆਦਿ ਇਥੇ ਕਰਵਾ ਸਕਣ
ਪਰ ਹੁਣ ਕਈ ਸਾਲਾਂ ਤੋਂ ਨਗਰ ਕੌਂਸਲ ਕੋਟਕਪੂਰਾ ਕੋਲ ਇਨ੍ਹਾਂ ਦੀ ਵਰਤੋਂ ਲਈ ਕੋਈ ਯੋਜਨਾ ਨਹੀਂ ਹੈ। ਜਿਸਦੇ ਚਲਦੇ ਇਹ ਖੰਡਹਰ ਬਣ ਰਹੀਆਂ ਹਨ। ਜਦੋਂਕਿ ਇਹਨਾਂ ਖੰਡਹਰ ਬਣ ਰਹੀਆਂ ਬਿਲਡਿੰਗਾਂ ਵਾਲੀ ਜਮੀਨ ਦੀ ਕੀਮਤ ਹੀ ਕਰੋੜਾਂ ਰੁਪਏ ਵਿੱਚ ਹੈ ?
ਇਸ ਦਾ ਫਾਇਦਾ ਉਠਾਕੇ ਕੋਟਕਪੂਰਾ ਵਿੱਚ ਸਮਾਜ ਸੇਵਾ ਦੇ ਨਾਂਅ ਤੇ ਬਣਾਈਆਂ ਗਈਆਂ ਕੁਝ ਨਿਜੀ ਧਰਮਸ਼ਾਲਾਵਾਂ ਦੇ ਸੰਚਾਲਕ ਹੀ ਇਸ ਸਮੇਂ ਪ੍ਰੋਗਰਾਮ ਮੁਤਾਬਿਕ 11000 ਰੁਪਏ ਤੋਂ ਲੈਕੇ 25000 ਰੁਪਏ ਤੱਕ ਕਿਰਾਇਆ ਵਸੂਲ ਰਹੇ ਹਨ। ਜਿਸਦਾ ਸਰਕਾਰ ਨੂੰ ਕੋਈ ਹਿਸਾਬ ਕਿਤਾਬ ਨਹੀਂ ਦਿਖਾਇਆ ਜਾ ਰਿਹਾ ਉਲਟਾ ਗ੍ਰਾਂਟਾਂ ਅਲਗ ਹਾਸਿਲ ਕਰ ਲਈਆਂ ਜਾਂਦੀਆਂ ਹਨ।
ਗੱਲ ਜੇਕਰ ਮੌਜੂਦਾ ਅਤੇ ਪਿਛੱਲੀਆਂ ਸੁੱਬਾ ਸਰਕਾਰਾਂ ਦੀ ਕਰੀਏ ਤਾਂ ਉਨ੍ਹਾਂ ਕੋਲ ਧਾਰਮਿਕ ਅਤੇ ਵਿਰਾਸਤੀ ਥਾਵਾਂ ਲਈ ਕਰੋੜਾਂ ਰੁਪਏ ਦੇ ਨਵੇਂ ਪ੍ਰੋਜੈਕਟ ਹਨ ਪਰ ਅਜਿਹੀਆਂ ਅਨੇਕਾਂ ਖੰਡਹਰ ਬਣ ਰਹੀਆਂ ਸਰਕਾਰੀ ਬਿਲਡਿੰਗਾਂ ਲਈ ਕੋਈ ਵੀ ਠੋਸ ਯੋਜਨਾ ਨਹੀਂ ਹੈ ?
ਮਾਹਿਰਾਂ ਅਨੁਸਾਰ ਜੇਕਰ ਇਹਨਾਂ ਇਮਾਰਤਾਂ ਨੂੰ ਨਵੇਂ ਸਿਰਿਓਂ ਬਨਵਾਕੇ ਸਹਿਕਾਰੀ ਖੇਤਰ ਦੇ ਅਦਾਰਿਆਂ, ਸਹਿਕਾਰੀ ਬੈਂਕਾਂ ਅਤੇ ਹੋਰ ਨਿੱਜੀ ਅਦਾਰਿਆਂ ਨੂੰ ਪੱਕੀ ਕਾਗਜੀ ਕਾਰਵਾਈ ਕਰਕੇ ਕਿਰਾਏ ’ਤੇ ਦਿੱਤੀਆਂ ਜਾਣ ਤਾਂ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਇਥੇ ਸੁਵਿਧਾ ਕੇਂਦਰ ਅਤੇ ਆਰ ਓ ਵੀ ਬਣਾਏ ਜਾ ਸਕਦੇ ਹਨ। ਪ੍ਰਾਇਮਰੀ ਸਕੂਲ ਖੋਲੇ ਜਾ ਸਕਦੇ ਹਨ ਜਾਂ ਸਰਕਾਰੀ ਡਿਸਪੈਂਸਰੀਆਂ ਵੀ ਬਣਾਈਆਂ ਜਾ ਸਕਦੀਆਂ ਹਨ।