ਸਰਕਾਰੀ ਬ੍ਰਿਜਿੰਦਰਾ ਕਾਲਜ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ਼ ਨੇ ਢਿੱਲੋਂ ਨੂੰ ਮੰਗਾਂ ਪ੍ਰਤੀ ਜਾਣੂ ਕਰਵਾਇਆ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫ਼ਰੀਦਕੋਟ 29 ਨਵੰਬਰ 2021- ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਦੀਆਂ ਗੈਸਟ ਫੈਕਲਟੀ/ ਪਾਰਟ ਟਾਈਮ/ਕੰਟਰੈਕਟ ਉੱਤੇ ਸਰਕਾਰੀ ਕਾਲਜਾਂ ਵਿੱਚ ਪਿੱਛਲੇ 15-20 ਸਾਲਾਂ ਤੋਂ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ ਵਿਰੁੱਧ ਅਪਣਾਈਆ ਮਾਰੂ ਨੀਤੀਆਂ ਕਾਰਨ ਅੱਜ ਧਰਨਾ 28 ਵੇਂ ਦਿਨ ਚ ਦਾਖਲ ਹੋਇਆ ਜਿਸ ਦੇ ਸੰਬੰਧ ਵਿੱਚ ਸਰਕਾਰੀ ਬ੍ਰਿਜਿੰਦਰਾ ਕਾਲਜ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ਼ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਮਿਲੇ ਤੇ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਇਆ।
ਉਨ੍ਹਾਂ ਕਿਹਾ ਕਿ ਉਹ ਸਹਾਇਕ ਪ੍ਰੋਫੈਸਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦਾ ਪੂਰਨ ਵਿਸ਼ਵਾਸ ਦਿੰਦੇ ਹਨ ।ਦੂਜੇ ਪਾਸੇ ਗੈਸਟ ਫੈਕਲਟੀ ਮੈਂਬਰਾ ਨੇ ਕਿਹਾ ਕਿ ਜੇ ਸਰਕਾਰ 906 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਨੌਕਰੀਆ ਨੂੰ ਬਿਨਾਂ ਕਿਸੇ ਸਰਤ ਸੁਰੱਖਿਅਤ ਨਹੀਂ ਕਰਦੀ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪ੍ਰੋਫੈਸਰ ਅਰਮਿੰਦਰ ਸਿੰਘ,ਪ੍ਰੋ ਨਵਦੀਪ ਸਿੰਘ ,ਪ੍ਰੋ ਜੋਤਮਨਿੰਦਰ ਸਿੰਘ,ਪ੍ਰੋ ਅਮਨਪ੍ਰੀਤ ਕੌਰ,ਪ੍ਰੋ ਦੀਪਿੰਦਰ, ਪ੍ਰੋ ਨਵਪ੍ਰੀਤ ਅਰੋੜਾ,ਪ੍ਰੋ ਸੁਖਪਾਲ ਕੌਰ,ਪ੍ਰੋ ਅਕਾਸ਼ਦੀਪ ਕੌਰ, ਪ੍ਰੋ ਗਗਨ, ਪ੍ਰੋ ਸੁਰਿੰਦਰ ਕੌਰ, ਪ੍ਰੋ ਕਿਰਨ, ਪ੍ਰੋ ਵੀਰਪਾਲ, ਪ੍ਰੋ ਗਗਨ, ਪ੍ਰੋ ਪ੍ਰਿਅੰਕਾ, ਪ੍ਰੋ ਗੁਰਲਾਲ ਅਤੇ ਸਮੂਹ ਮੈਂਬਰ ਹਾਜਰ ਸਨ।