ਚਰਨਜੀਤ ਸਿੰਘ ਰੱਖੜਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਬਣੇ ਰਾਜਿੰਦਰ ਸਿੰਘ ਵਿਰਕ ਦਾ ਸਨਮਾਨ
ਜਗਤਾਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 4 ਦਸੰਬਰ 2021 : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਰੱਖੜਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ ਰਾਜਿੰਦਰ ਸਿੰਘ ਵਿਰਕ ਦਾ ਸਨਮਾਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਰੱਖੜਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਸਰਪ੍ਰਸਤ ਯੂਥ ਅਕਾਲੀ ਦਲ ਸਾਬਕਾ ਮੰਤਰੀ ਪੰਜਾਬ ਅਤੇ ਸਮੁੱਚੀ ਲੀਡਰਸ਼ਿਪ ਵਿਸ਼ੇਸ਼ ਤੌਰ 'ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਰਾਜਿੰਦਰ ਸਿੰਘ ਵਿਰਕ ਵਰਗੇ ਆਗੂ ਪਾਰਟੀ ਦੇ ਮਾੜੇ ਚੰਗੇ ਸਮੇਂ ਵਿਚ ਪਾਰਟੀ ਨਾਲ ਡੱਟ ਕੇ ਖੜ੍ਹੇ ਹੋਏ ਆਗੂ ਹਨ ਜਿਹਨਾਂ ਨੇ ਹਮੇਸ਼ਾ ਅਕਾਲੀ ਦਲ ਦੀ ਚੜ੍ਹਦੀਕਲਾ ਲਈ ਕੰਮ ਕੀਤਾ। ਉਹਨਾਂ ਕਿਹਾ ਕਿ ਇਹਨਾਂ ਆਗੂਆਂ ਦੀ ਬਦੌਲਤ ਹੀ 100 ਸਾਲਾਂ ਤੋਂ ਪਾਰਟੀ ਪੰਜਾਬੀਆਂ ਦੀ ਸੇਵਾ ਕਰਦੀ ਆ ਰਹੀ ਹੈ।
ਇਸ ਸਨਮਾਨ ਲਈ ਚਰਨਜੀਤ ਸਿੰਘ ਰੱਖੜਾ ਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਰਾਜਿੰਦਰ ਸਿੰਘ ਵਿਰਕ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ, ਉਸ 'ਤੇ ਖਰਾ ਉਤਰਣ ਲਈ ਉਹ ਦਿਨ ਰਾਤ ਇਕ ਕਰ ਦੇਣਗੇ।
ਇਸ ਮੌਕੇ ਜਸਪਾਲ ਸਿੰਘ ਬਿੱਟੂ ਚੱਠਾ, ਮਾਲਵਿੰਦਰ ਸਿੰਘ ਝਿੱਲ, ਕੁਲਵੰਤ ਸਿੰਘ ਬਾਜਵਾ, ਪਰਮਜੀਤ ਸਿੰਘ, ਇੰਦਰਪਾਲ ਸਿੰਘ ਸੋਢੀ, ਲਾਲੀ ਪੰਨੂ, ਸੁਰਿੰਦਰ ਸਿੰਘ ਸੱਦੋ, ਹਰਵਿੰਦਰ ਸਿੰਘ ਬੱਬੂ, ਨਵਦੀਪ ਸਿੰਘ ਧੰਜੂ, ਸੰਦੀਪ ਸਿੰਘ ਸੰਧੂ, ਗੁਵਿੰਦਰ ਧੀਮਾਨ, ਸ਼ੱਕੂ ਗਰੋਵਰ, ਨਰਿੰਦਰ ਸਿੰਘ, ਹੁਸਨ ਲਾਲ ਸੋਨੂ, ਗੁਰਪ੍ਰੀਤ ਸਿੰਘ ਤੋਤਾ, ਸੰਧੂ ਜੀ, ਰਵੇਲ ਸਿੰਘ, ਭੋਲਾ ਸਿੰਘ, ਮਨਜੀਤ ਸਿੰਘ ਥਿੰਦ ਚੇਅਰਮੈਨ ਆਜ਼ਾਦ ਨਗਰ ਤੇ ਹੋਰ ਪਤਵੰਤੇ ਹਾਜ਼ਰ ਸਨ।