ਡਾ. ਸਤਿੰਦਰਪਾਲ ਸਿੰਘ ਫਰੀਡਮ ਫਾਈਟਰ ਸੈੱਲ ਦੇ ਸੂਬਾ ਕੋਆਰਡੀਨੇਟਰ ਲਾਏ ਗਏ
ਦੀਪਕ ਗਰਗ
ਕੋਟਕਪੂਰਾ, 21 ਜਨਵਰੀ 2022 :- ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਡਾ. ਸਤਿੰਦਰਪਾਲ ਸਿੰਘ ਪੁੱਤਰ ਮਨਜੀਤ ਇੰਦਰ ਸਿੰਘ ਵਾਸੀ ਕੋਟਕਪੂਰਾ ਨੂੰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਫਰੀਡਮ ਫਾਈਟਰ ਸੈੱਲ ਦੇ ਸੂਬਾ ਕੋਆਰਡੀਨੇਟਰ ਵਜੋਂ ਨਿਯੁਕਤੀ ਨੂੰ ਤੁਰਤ ਪ੍ਰਭਾਵ ਨਾਲ ਪ੍ਰਵਾਨਗੀ ਦੇ ਦਿੱਤੀ ਹੈ। ਨਿਯੁਕਤੀ ਪੱਤਰ ਸੌਂਪਦਿਆਂ ਗੌਤਮ ਸੇਠ ਜਨਰਲ ਸਕੱਤਰ (ਸਹਿ-ਇੰਚਾਰਜ-ਸੰਗਠਨ ਅਤੇ ਦਫਤਰ) ਨੇ ਡਾ ਸਤਿੰਦਰਪਾਲ ਸਿੰਘ ਨੂੰ ਮੁਬਾਰਕਬਾਦ ਅਤੇ ਸ਼ੁੱਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਉਨਾ ਦੀ ਨਿਯੁਕਤੀ ਨਾਲ ਜਿੱਥੇ ਕਾਂਗਰਸ ਨੂੰ ਹੋਰ ਮਜਬੂਤੀ ਮਿਲੇਗੀ, ਉੱਥੇ ਪੰਜਾਬ ਭਰ ਦੇ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਨੂੰ ਵੀ ਫਾਇਦਾ ਮਿਲਣਾ ਸੁਭਾਵਿਕ ਹੈ।
ਡਾ. ਸਤਿੰਦਰਪਾਲ ਸਿੰਘ ਪ੍ਰਸਿੱਧ ਸਮਾਜ ਸੇਵਕ, ਪ੍ਰਸਿੱਧ ਬਾਬਾ ਦਿਆਲ ਸਿੰਘ ਫਰੀਡਮ ਫਾਈਟਰ ਦੇ ਪੋਤਰੇ, ਪੰਜਾਬ ਪ੍ਰਧਾਨ ਫਰੀਡਮ ਫਾਈਟਰ ਐਸੋਸੀਏਸ਼ਨ ਅਤੇ ਹੋਰ ਬਹੁਤ ਸਾਰੀਆਂ ਐਸੋਸੀਏਸ਼ਨਾਂ ਦੇ ਪੰਜਾਬ ਪ੍ਰਧਾਨ ਵਜੋਂ ਨੁਮਾਇੰਦਗੀ ਕਰਦੇ ਹਨ। ਡਾ. ਸਤਿੰਦਰਪਾਲ ਸਿੰਘ ਅਤੇ ਉਨਾਂ ਦੇ ਪਰਿਵਾਰ ਨੂੰ ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਤੇ ਚੇਅਰਮੈਨ ਪੱਪੂ ਲਹੌਰੀਆ ਸਮੇਤ ਬਹੁਤ ਸਾਰੀਆਂ ਸੰਸਥਾਵਾਂ ਅਤੇ ਬਹੁਤ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਨੇ ਵਧਾਈਆਂ ਦਿੱਤੀਆਂ ਹਨ। ਡਾ: ਸਤਿੰਦਰਪਾਲ ਸਿੰਘ ਨੇ ਡਾ. ਸੋਨੀਆ ਗਾਂਧੀ ਪ੍ਰਧਾਨ ਏ.ਆਈ.ਸੀ.ਸੀ., ਰਾਹੁਲ ਗਾਂਧੀ, ਸ੍ਰੀਮਤੀ ਪਿ੍ਰਅੰਕਾ ਗਾਂਧੀ, ਨਵਜੋਤ ਸਿੰਘ ਸਿੱਧੂ ਪ੍ਰਧਾਨ ਪ੍ਰਦੇਸ ਕਾਂਗਰਸ ਕਮੇਟੀ, ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਗੌਤਮ ਸੇਠ ਸਮੇਤ ਸਾਰੇ ਟੀਮ ਮੈਂਬਰਾਂ ਦਾ ਧੰਨਵਾਦ ਕੀਤਾ ਹੈ।