ਜਗਦੀਸ਼ ਸਿੰਘ ਮੱਕੜ ਦੀ ਯਾਦ ’ਚ ਲੱਗੇ ਸਵੈਇਛੁੱਕ ਕੈਂਪ ਦੌਰਾਨ 51 ਯੂਨਿਟ ਖੂਨ ਇਕੱਤਰ
- ਸਿਹਤ ਵਿਭਾਗ ਨੇ 111 ਵਿਅਕਤੀਆਂ ਨੂੰ ਲਾਏ ਕੋਵੈਕਸੀਨ ਤੇ ਕੋਵਾਸ਼ੀਲਡ ਦੇ ਟੀਕੇ
ਦੀਪਕ ਗਰਗ
ਕੋਟਕਪੂਰਾ, 21 ਜਨਵਰੀ 2022 :- ਅਰੋੜਬੰਸ ਸਭਾ ਵਲੋਂ ਸੰਸਥਾ ਦੇ ਸਾਬਕਾ ਪ੍ਰਧਾਨ ਸਵ: ਸ੍ਰ ਜਗਦੀਸ਼ ਸਿੰਘ ਮੱਕੜ ਦੀ ਪਹਿਲੀ ਬਰਸੀ ਮੌਕੇ ਪੀਬੀਜੀ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ ਸਵੈਇਛੁੱਕ ਖੂਨਦਾਨ ਕੈਂਪ ਲਾਇਆ ਗਿਆ। ਜਿਸ ਦਾ ਉਦਘਾਟਨ ਸਭਾ ਦੇ ਸਰਪ੍ਰਸਤ ਹਰਿੰਦਰ ਸਿੰਘ ਚੋਟਮੁਰਾਦਾ ਨੇ ਰਿਬਨ ਕੱਟ ਕੇ ਕੀਤਾ, ਜਦਕਿ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਵਲੋਂ ਖੁਦ ਖੂਨਦਾਨ ਕਰਨ ਨਾਲ ਕੈਂਪ ਦੀ ਸ਼ੁਰੂਆਤ ਹੋਈ। ਸਭਾ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਘੁਲਿਆਣੀ ਅਤੇ ਗੁਰਮੀਤ ਸਿੰਘ ਮੱਕੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ 51 ਯੂਨਿਟ ਖੂਨ ਡਾ ਰਮੇਸ਼ ਕੁਮਾਰ ਦੀ ਅਗਵਾਈ ਵਾਲੀ ਬਲੱਡ ਬੈਂਕ ਦੀ ਟੀਮ ਨੇ ਇਕੱਤਰ ਕੀਤਾ।
ਹਰਜੀਤ ਸਿੰਘ ਮੱਕੜ ਨੇ ਦੱਸਿਆ ਕਿ ਸ੍ਰ ਜਗਦੀਸ਼ ਸਿੰਘ ਦੀ ਯਾਦ ਵਿੱਚ ਲੱਗੇ ਵੈਕਸੀਨੇਸ਼ਨ ਕੈਂਪ ਦੌਰਾਨ ਵੀ ਡਾ ਹਰਿੰਦਰ ਸਿੰਘ ਗਾਂਧੀ ਐੱਸਐੱਮਓ ਦੀ ਅਗਵਾਈ ਵਾਲੀ ਟੀਮ ਨੇ 111 ਵਿਅਕਤੀਆਂ ਦੇ ਕੋ-ਵੈਕਸੀਨ ਅਤੇ ਕੋਵਾਸ਼ੀਲਡ ਦੇ ਟੀਕੇ ਲਾਏ। ਆੜਤੀਆ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਊਧਮ ਸਿੰਘ ਔਲਖ ਅਤੇ ਸਥਾਨਕ ਪ੍ਰਧਾਨ ਕਿ੍ਰਸ਼ਨ ਕੁਮਾਰ ਗੋਇਲ ਨੇ ਜਗਦੀਸ਼ ਸਿੰਘ ਮੱਕੜ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਆਖਿਆ ਕਿ ਉਹ ਲੰਮਾਂ ਸਮਾਂ ਆੜਤੀਆ ਐਸੋਸੀਏਸ਼ਨ ਦੇ ਵੀ ਸਰਪ੍ਰਸਤ ਰਹੇ ਸਨ ਤੇ ਉਨਾ ਦੀਆਂ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਸਭਾ ਦੇ ਪੈੱ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਮੁਤਾਬਿਕ ਪੀਬੀਜੀ ਵੈੱਲਫੇਅਰ ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਸਮੇਤ ਬਲਜੀਤ ਸਿੰਘ ਖੀਵਾ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਉਦੇ ਰੰਦੇਵ, ਰਵੀ ਅਰੋੜਾ ਆਦਿ ਦਾ ਵੀ ਭਰਪੂਰ ਸਹਿਯੋਗ ਰਿਹਾ। ਰਜਿੰਦਰ ਸਿੰਘ ਸਰਾਂ, ਗੁਰਦੀਪ ਸਿੰਘ ਮੈਨੇਜਰ, ਕਿਸ਼ਨ ਲਾਲ ਬਿੱਲਾ, ਮਨਦੀਪ ਸਿੰਘ ਵੜਿੰਗ, ਰਜਿੰਦਰ ਸਿੰਘ ਪੱਪੂ, ਰਾਜੀਵ ਕੁਕਰੇਜਾ, ਗੁਰਮੀਤ ਸਿੰਘ ਮੀਤਾ ਆਦਿ ਨੇ ਮੱਕੜ ਪਰਿਵਾਰ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਇਸ ਨਾਲ ਜਿੱਥੇ ਕਿਸੇ ਲੋੜਵੰਦ ਦੀ ਜਾਨ ਬਚਾਉਣ ਦੇ ਉਕਤ ਖੂਨ ਕੰਮ ਆਵੇਗਾ, ਉੱਥੇ ਇਸ ਤੋਂ ਹੋਰਨਾ ਨੂੰ ਵੀ ਪੇ੍ਰਰਨਾ ਮਿਲਣੀ ਸੁਭਾਵਿਕ ਹੈ। ਉਨਾ ਦੱਸਿਆ ਕਿ ਇਸ ਮੌਕੇ ਚਾਹ, ਦੁੱਧ, ਬਿਸਕੁਟ, ਫਰੂਟ ਅਤੇ ਪ੍ਰਸ਼ਾਦੇ ਦੇ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕੰਵਲਜੀਤ ਸਿੰਘ ਪੈਟਨ, ਡਾ ਸੰਗਤ ਸਿੰਘ ਮੱਕੜ, ਸੋਹਣ ਸਿੰਘ ਬਰਗਾੜੀ, ਧਰਮਵੀਰ ਸਿੰਘ, ਰਾਜ ਅਰੋੜਾ, ਧਰਮਿੰਦਰ ਅਰੋੜਾ, ਸੰਦੀਪ ਧੀਂਗੜਾ ਆਦਿ ਵੀ ਹਾਜਰ ਸਨ।