ਕੇਵਲ ਸਿੰਘ ਢਿੱਲੋਂ ਨੇ ਗੁਰਦੁਆਰਾ ਨਾਨਕਸਰ ਠਾਠ ਵਿਖੇ ਪਹੁੰਚ ਕੇ ਸੰਤ ਮਹਾਂਪੁਰਸ਼ਾਂ ਤੋਂ ਲਿਆ ਆਸ਼ਰੀਵਾਦ
ਕਮਲਜੀਤ ਸਿੰਘ ਸੰਧੂ
ਬਰਨਾਲਾ 24 ਜਨਵਰੀ 2022- ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਗੁਰਦੁਆਰਾ ਨਾਨਕਸਰ ਠਾਠ ਵਿਖੇ ਪਹੁੰਚ ਕੇ ਸੰਤ ਮਹਾਂਪੁਰਸ਼ਾਂ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੇ ਸ੍ਰੀ ਸੰਪਟ ਪਾਠਾਂ ਵਿੱਚ ਹਾਜ਼ਰੀ ਲਗਵਾਈ ਅਤੇ ਮੱਥਾ ਟੇਕਿਆ। ਉਥੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਮਹਾਂਪੁਰਸ਼ ਸੰਤ ਬਾਬਾ ਅਜੀਤ ਸਿੰਘ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਸੰਤਾਂ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਵਲੋਂ ਕਰਵਾਏ ਵਿਕਾਸ ਕਾਰਜਾਂ ਦੀ ਸ਼ਾਲਾਘਾ ਕੀਤੀ।
ਉਹਨਾਂ ਕਿਹਾ ਕਿ ਵਿਕਾਸ ਪੱਖੀ ਸੋਚ ਵਾਲੇ ਇਮਾਨਦਾਰ ਕੇਵਲ ਸਿੰਘ ਢਿੱਲੋਂ ਵਰਗੇ ਨੇਤਾ ਦੀ ਬਰਨਾਲਾ ਹਲਕੇ ਨੂੰ ਲੋੜ ਹੈ। ਉਥੇ ਇਸ ਮੌਕੇ ਕੇਵਲ ਸਿੰੰਘ ਢਿੱਲੋਂ ਨੇ ਕਿਹਾ ਕਿ ਜੋ ਵੀ ਕੰਮ ਸ਼ਹਿਰ ਜਾਂ ਹਲਕੇ ਲਈ ਹੋ ਰਹੇ ਹਨ, ਉਹ ਗੁਰੂ ਨਾਨਕ ਦੇਵ ਜੀ ਅਤੇ ਸੰਤਾਂ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਅਤੇ ਮਿਹਰ ਸਦਕਾ ਹੀ ਰਹੇ ਹਨ। ਮੇਰਾ ਸੁਪਨਾ ਹੈ ਕਿ ਮਹਾਂਪੁਰਸ਼ਾਂ ਦਾ ਮੇਰੇ ਸਿਰ 'ਤੇ ਇਹ ਮਿਹਰ ਦਾ ਹੱਥ ਇਸੇ ਤਰ੍ਹਾਂ ਬਣਿਆ ਰਹੇ ਅਤੇ ਬਰਨਾਲਾ ਸ਼ਹਿਰ ਨੂੰ ਪੰਜਾਬ ਵਿੱਚੋਂ ਨੰਬਰ ਇੱਕ ਤੇ ਲਿਆ ਕੇ ਚੰਡੀਗੜ੍ਹ ਵਰਗਾ ਸ਼ਹਿਰ ਬਣਾਇਆ ਜਾਵੇ।
ਇਸ ਮੌਕੇ ਸੰਤ ਬਾਬਾ ਅਜੀਤ ਸਿੰਘ ਜੀ ਵਲੋਂ ਕੇਵਲ ਸਿੰਘ ਢਿੱਲੋਂ, ਕਰਨਇੰਦਰ ਸਿੰਘ ਢਿੱਲੋਂ ਅਤੇ ਬਾਬੂ ਅਜੈ ਕੁਮਾਰ ਨੂੰ ਸਿਰੋਪਾਓ ਦੀ ਬਖ਼ਸਿ਼ਸ ਕੀਤੀ ਗਈ। ਇਸ ਮੌਕੇ ਸੰਤ ਬਾਬਾ ਸੁਖਦੇਵ ਸਿੰਘ, ਬਾਬਾ ਕਰਮ ਸਿੰਘ, ਬਾਬਾ ਗੁਰਦੀਪ ਸਿੰਘ ਜੀ ਵੀ ਹਾਜ਼ਰ ਸਨ।