ਜਰਮਨੀ : ਬੰਦੂਕਧਾਰੀ ਨੇ ਅੰਨ੍ਹੇਵਾਹ ਵਰ੍ਹਾਈਆਂ ਗੋਲੀਆਂ, ਕਈ ਫੱਟੜ
ਬਰਲਿਨ, 25 ਜਨਵਰੀ, 2022: ਜਰਮਨੀ ਦੇ ਦੱਖਣ ਪੱਛਮੀ ਸ਼ਹਿਰ ਹੀਡਲਬਰਗ ਵਿਚ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਵਰ੍ਹਾ ਦਿੱਤੀਆਂ ਜਿਸ ਵਿਚ ਅਨੇਕਾਂ ਬੰਦੇ ਫੱਟੜ ਹੋ ਗਏ ਜਦੋਂ ਕਿ ਬੰਦੂਕਧਾਰੀ ਪੁਲਿਸ ਦੇ ਹੱਥੋਂ ਮਾਰਿਆ ਗਿਆ।ਘਟਨਾ ਇਕ ਯੂਨੀਵਰਸਿਟੀ ਲੈਕਚਰ ਥੀਏਟਰ ਵਿਚ ਵਾਪਰੀ।
ਪੁਲਿਸ ਨੇ ਇਕ ਬਿਆਨ ਵਿਚ ਦੱਸਿਆ ਕਿ ਬੰਦੂਕਧਾਰੀ ਮਾਰਿਆ ਗਿਆ ਹੈ ਪਰ ਇਹ ਨਹੀਂ ਦੱਸਿਆ ਕਿ ਇਹ ਕਿਵੇਂ ਹੋਇਆ। ਪੁਲਿਸ ਨੇਪਹਿਲਾਂ ਲੋਕਾਂ ਨੁੰ ਟਵੀਟ ਕਰ ਕੇ ਆਖਿਆ ਸੀ ਕਿ ਉਹ ਹੀਡਲਬਰਗ ਦੇ ਨਿਊਨਹਾਈਮਰ ਇਲਾਕੇ ਵਿਚ ਜਾਣ ਤੋਂ ਗੁਰੇਜ਼ ਕਰਨ।
ਪੁਲਿਸ ਨੇ ਇਹ ਨਹੀਂ ਦੱਸਿਆ ਕਿ ਕੁੱਲ ਕਿੰਨੇ ਵਿਅਕਤੀ ਫੱਟੜ ਹੋਏ ਹਨ ਤੇ ਕਿੰਨੇ ਗੰਭੀਰ ਹਨ। ਯੂਨੀਵਰਸਿਟੀ ਦੇ ਪ੍ਰੈਸ ਦਫਤਰ ਨੇ ਮਾਮਲੇ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ।
ਪੁਲਿਸ ਮੁਤਾਬਕ ਬੰਦੂਕਧਾਰੀ ਵੱਲੋਂ ਲੰਬੇ ਬੈਰਲ ਵਾਲੀ ਗੰਨ ਵਰਤੀ ਗਈ ਸੀ। ਹੀਡਲਬਰਗ ਫਰੈਂਕਫਰਟ ਦੇ ਦੱਖਣ ਵਿਚ ਸਥਿਤ ਹੈ ਤੇ ਇਸ ਵਿਚ ਤਕਰੀਬ 1,60,000 ਲੋਕ ਰਹਿੰਦੇ ਹਨ। ਇਹ ਯੂਨੀਵਰਸਿਟੀ ਜਰਮਨੀ ਦੀਆਂ ਸਰਵੋਤਮ ਯੂਨੀਵਰਸਿਟੀਆਂ ਵਿਚੋਂ ਇਕ ਹੈ।