ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਫਸਲਾਂ ਦੇ ਖਰਾਬੇ ਸਬੰਧੀ ਮੁਆਵਜ਼ਾ ਹਾਸਲ ਕਰਨ ਲਈ ਘੇਰਿਆ ਡੀਸੀ ਦਫਤਰ
ਕਮਲਜੀਤ ਸਿੰਘ ਸੰਧੂ
ਬਰਨਾਲਾ 25 ਜਨਵਰੀ 2022 - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲ੍ਹਾ ਬਰਨਾਲਾ ਵੱਲੋਂ ਦਰਸ਼ਨ ਸਿੰਘ ਉੱਗੋਕੇ ਦੀ ਅਗਵਾਈ ਹੇਠ ਪਿਛਲੇ ਦਿਨਾਂ ਵਿੱਚ ਭਾਰੀ ਮੀਂਹ ਕਾਰਨ ਖਰਾਬ ਹੋਈ ਕਣਕ, ਅਲੁਆਂ ਦੀ ਫਸਲ ਅਤੇ ਕਿਸਾਨ ਅੰਦੋਲਨ ਦੌਰਾਨ ਰਹਿੰਦੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜੇ ਦੇ ਚੈਕ ਲੈਣ ਲਈ ਡੀਸੀ ਦਫਤਰਦੇ ਗੇਟ ਬੰਦ ਕਰਕੇ ਬਾਹਰ ਧਰਨਾ ਦਿੱਤਾ ਗਿਆ।ਇਸ ਸਮੇਂ ਜਥੇਬੰਦੀ ਦੇ ਸੂਬਾ ਪਰੈੱਸ ਸਕੱਤਰ ਬਲਵੰਤ ਸਿੰਘ ਉੱਪਲੀ ਨੇ ਕਿਹਾ ਕਿ ਇੱਕ ਪਾਸੇ ਭਾਰੀ ਬਾਰਸ਼ ਨੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਹਨ, ਦੂਜੇ ਪਾਸੇ ਜਿਲ੍ਹੇ ਯਾਕੂਬ ਪੑਸ਼ਾਸ਼ਨ ਆਨਾਕਾਨੀ ਕਰ ਰਿਹਾ ਹੈ।
ਜਿਸਦੇ ਸਿੱਟੇ ਵਜੋਂ ਜਥੇਬੰਦੀ ਨੂੰ ਮਜਬੂਰੀ ਵੱਸ ਘੂਕ ਸੁੱਤੇ ਪਏ ਪਰਸ਼ਾਸ਼ਨ ਨੂੰ ਜਗਾਉਣ ਲਈ ਧਰਨਾ ਲਾਉਣ ਵਾਸਤੇ ਮਜਬੂਰ ਹੋਣਾ ਪਿਆ ਹੈ। ਘਿਰਾਓ ਦੇ ਚਲਦਿਆਂ ਅੱਜ ਡੀ ਸੀ ਬਰਨਾਲਾ ਖੁਦ ਚਲਦੇ ਧਰਨੇ ਚ ਚੱਲ ਆਏ ਅਤੇ ਕਿਸਾਨਾਂ ਦੀਆਂ ਸਮਸਿਆਵਾਂ ਸੁਣੀਆਂ।
ਸਮੱਸਿਆਵਾਂ ਜਲਦ ਹੱਲ ਕਰਨ ਦਾ ਭਰੋਸਾ ਵੀ ਦੇ ਕੇ ਗਏ। ਇਸ ਸਮੇਂ ਹਰਚਰਨ ਸੁਖਪੁਰਾ, ਦਰਸ਼ਨ ਮਹਿਤਾ, ਪਰਮਿੰਦਰ ਹੰਡਿਆਇਆ, ਕੁਲਵੰਤ ਭਦੌੜ, ਕਾਲਾ ਜਾਦੂ, ਰਾਮ ਸਿੰਘ ਸ਼ਹਿਣਾ ਅਤੇ ਸਿਕੰਦਰ ਸਿੰਘ ਭੂਰੇ ਆਦਿ ਆਗੂਆਂ ਨੇ ਜਿਲ੍ਹਾ ਪਰਸ਼ਾਸ਼ਨ ਨੂੰ ਤਿੰਨ ਦਿਨਾਂ ਦੇ ਅੰਦਰ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਅਦਾ ਕਰਨ ਦੀ ਮੰਗ ਕੀਤੀ। ਨਹੀਂ ਤਾਂ ਖਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਹਾਸਲ ਕਰਨ ਲਈ ਸੰਘਰਸ਼ ਤੇਜ ਕੀਤਾ ਜਾਵੇਗਾ।