ਡਾ. ਸਤਿੰਦਰਪਾਲ ਸਿੰਘ ਨੇ ਡਾ. ਨਵਜੋਤ ਸਿੱਧੂ ਨਾਲ ਦੇਸ਼ ਭਗਤਾਂ ਦੇ ਅਹਿਮ ਮੁੱਦਿਆਂ ’ਤੇ ਕੀਤੀ ਚਰਚਾ
ਦੀਪਕ ਗਰਗ
ਕੋਟਕਪੂਰਾ, 25 ਜਨਵਰੀ 2022 :- ਡਾ. ਸਤਿੰਦਰਪਾਲ ਸਿੰਘ ਸਟੇਟ ਕੋਆਰਡੀਨੇਟਰ ਫਰੀਡਮ ਫਾਈਟਰ ਸੈੱਲ ਕਾਂਗਰਸ ਪੰਜਾਬ ਵਜੋਂ ਨਿਯੁਕਤ ਹੋਣ ਤੋਂ ਬਾਅਦ ਹੋਲੀ ਸਿਟੀ ਅੰਮਿ੍ਰਤਸਰ ਵਿਖੇ ਨਵਜੋਤ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਪਹੁੰਚੇ, ਜਿੱਥੇ ਮੈਡਮ ਡਾ. ਨਵਜੋਤ ਕੌਰ ਸਿੱਧੂ ਨਾਲ ਮੁਲਾਕਾਤ ਕੀਤੀ। ਡਾ. ਨਵਜੋਤ ਕੌਰ ਸਿੱਧੂ ਨੇ ਸਭ ਤੋਂ ਪਹਿਲਾਂ ਡਾ. ਸਤਿੰਦਰਪਾਲ ਸਿੰਘ ਨੂੰ ਸਟੇਟ ਕੋਆਰਡੀਨੇਟਰ ਫਰੀਡਮ ਫਾਈਟਰ ਸੈੱਲ ਕਾਂਗਰਸ ਪੰਜਾਬ ਦੇ ਅਹੁਦੇ ਲਈ ਵਧਾਈ ਦਿੰਦਿਆਂ ਉਮੀਦ ਕੀਤੀ ਕਿ ਡਾ. ਸਤਿੰਦਰਪਾਲ ਸਿੰਘ ਸੂਬੇ ਦੇ ਆਜਾਦੀ ਘੁਲਾਟੀਆਂ ਦੇ ਪਰਿਵਾਰਾਂ ਅਤੇ ਕਾਂਗਰਸ ਦੀ ਬਿਹਤਰੀ ਲਈ ਤਨ-ਮਨ ਨਾਲ ਕੰਮ ਕਰਨਗੇ।
ਮੀਟਿੰਗ ਤੋਂ ਬਾਅਦ ਡਾ. ਸਤਿੰਦਰਪਾਲ ਸਿੰਘ ਨੇ ਮੈਡਮ ਸਿੱਧੂ ਨੂੰ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਦੇ ਵੱਖ-ਵੱਖ ਮੁੱਦਿਆਂ ਨੂੰ ਕਾਂਗਰਸ ਦੇ ਚੋਣ ਮੈਨੀਫੈਸਟੋ 2022 ’ਚ ਰੱਖਣ ਲਈ ਪੱਤਰ ਦਿੱਤਾ, ਜਿਨਾਂ ’ਚ ਪ੍ਰਸਿੱਧ ਹਨ, ਸੁਤੰਤਰਤਾ ਸੈਨਾਨੀ ਭਲਾਈ ਬੋਰਡ/ਕਮਿਸ਼ਨ ਬਣਾਇਆ ਜਾਵੇ, ਜੋ ਸਹੂਲਤਾਂ ਪੋਤੇ-ਪੋਤੀਆਂ ਤੱਕ ਦਿੱਤੀਆਂ ਜਾ ਰਹੀਆਂ ਹਨ, ਉਹਨਾਂ ਨੂੰ ਪੜਪੋਤੇ-ਪੋਤੀਆਂ ਤੱਕ ਵਧਾਉਣ, 1 ਕਿਲੋਵਾਟ ਲੋਡ ਦੀ ਸ਼ਰਤ ਨਾਲ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਂਦੀ ਹੈ, ਇਸ ਨੂੰ ਘੱਟੋ-ਘੱਟ 3 ਕਿਲੋਵਾਟ ਲੋਡ ਨਾਲ ਜਾਰੀ ਰੱਖਿਆ ਜਾਣਾ ਚਾਹੀਦਾ ਹੈ।
ਡਾ. ਨਵਜੋਤ ਕੌਰ ਸਿੱਧੂ ਨੇ ਬੜੇ ਧਿਆਨ ਨਾਲ ਸੁਣਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਇਨਾਂ ਪਰਿਵਾਰਾਂ ਨੂੰ ਪਹਿਲਾਂ ਹੀ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਹਨ ਅਤੇ ਭਰੋਸਾ ਦਿੱਤਾ ਕਿ ਚੋਣ ਮੈਨੀਫੈਸਟੋ 2022 ’ਚ ਹੱਕੀ ਮੰਗਾਂ ਰੱਖੀਆਂ ਜਾਣਗੀਆਂ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗਿਰੀਸ਼ ਸ਼ਰਮਾ ਅੰਮਿ੍ਰਤਸਰ-ਪੀ.ਏ ਮੈਡਮ ਸਿੱਧੂ, ਅੰਗਰੇਜ ਸਿੰਘ ਬਰਾੜ, ਧਨਵੰਤ ਸਿੰਘ ਧਾਲੀਵਾਲ, ਪਵਿੱਤਰ ਸਿੰਘ ਬਰਾੜ ਸਾਰੇ ਵਾਸੀਆਨ ਫਰੀਦਕੋਟ ਵੀ ਹਾਜਰ ਸਨ।