ਆਪ ਨੇ ਲੋਕਾਂ ਨੂੰ ਭੜਕਾਓਣ ਤੇ ਅਕਾਲੀਆਂ ਨੇ ਭਰਮਾਉਣ ਦੀ ਰਾਜਨੀਤੀ ਕਰਕੇ ਨੂਰਪੁਰਬੇਦੀ ਦਾ ਵਿਨਾਸ਼ ਕੀਤਾ - ਬਰਿੰਦਰ ਢਿੱਲੋਂ
- ਕਰੂਰਾ ਟੱਪਰੀਆਂ ਵਿਖੇ ਸਾਬਕਾ ਸਰਪੰਚ ਸਮੇਤ ਦਰਜਨਾਂ ਪਰਿਵਾਰਾਂ ਨੇ ਬਰਿੰਦਰ ਢਿੱਲੋਂ ਦੀ ਡਟ ਕੇ ਹਮਾਇਤ ਕਰਨ ਦਾ ਕੀਤਾ ਐਲਾਨ
ਹਰੀਸ਼ ਕਾਲੜਾ
ਨੂਰਪੁਰਬੇਦੀ 25 ਜਨਵਰੀ 2022: ਕਾਂਗਰਸ ਦੇ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਦੀ ਸੋਚ ਹਰ ਵਰਗ ਦਾ ਸਤਿਕਾਰ ਰੋਪੜ ਜਿੱਤੇਗਾ ਇਸ ਵਾਰ ਨੇ ਹਲਕੇ ਦੇ ਲੋਕਾਂ ਨੂੰ ਆਪ ਮੁਹਾਰੇ ਕਾਂਗਰਸ ਨਾਲ ਜੁੜਣ ਲਈ ਮਜਬੂਰ ਕਰ ਦਿੱਤਾ ਹੈ। ਨੂਰਪੁਰਬੇਦੀ ਦੇ ਵੱਖ ਵੱਖ ਪਿੰਡਾਂ ਵਿਚ ਲੋਕਾਂ ਨਾਲ ਰਾਬਤਾ ਕਾਇਮ ਕਰਦਿਆਂ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾਂ ਲੋਕਾਂ ਨੂੰ ਭੜਕਾਉਣ ਅਤੇ ਅਕਾਲੀ ਦਲ ਨੇ ਭਰਮਾਉਣ ਦੀ ਰਾਜਨੀਤੀ ਕਰਕੇ ਹਲਕੇ ਦੇ ਵਿਕਾਸ ਨੂੰ ਵੱਡਾ ਖੋਰਾ ਲਾਇਆ ਹੈ। ਉਹਨਾਂ ਅਕਾਲੀ ਦਲ ਦਾ ਪਲਾ ਛੱਡ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਾਬਕਾ ਸਰਪੰਚ ਦੇਵਰਾਜ ਭਾਟੀਆ ਆਬਾਦੀ ਟੱਪਰੀਆਂ,ਸਾਬਕਾ ਸਰਪੰਚ ਰਾਮ ਭੱਜ ਕਰੂਰਾ, ਸੁਭਾਸ਼ ਚੰਦ ਭਾਟੀਆ,ਧਨੀ ਰਾਮ ਮੁੰਡਣ,ਚੋਧਰੀ ਚੇਤ ਰਾਮ,ਕਸ਼ਮੀਰ,ਨਸੀਬ ਚੰਦ,ਰਾਜ ਕੁਮਾਰ ਮੁੰਡਣ,ਜਗਨ ਨਾਥ ਚੋਹਾਨ,ਚੰਤ ਰਾਜ,ਧਰਮਪਾਲ ਭਾਟੀਆ,ਮਨੀ ਭਾਟੀਆ,ਅਭਿਸ਼ੇਕ ਭਾਟੀਆ,ਰੋਸ਼ਨ ਭਾਟੀਆ,ਵਿਜੇ ਕੁਮਾਰ ਭਾਟੀਆ,ਪਰਸ਼ੋਤਮ ਲਾਲ ਭਾਟੀਆ,ਮਹਿੰਦਰ ਬਜਾੜ,ਡਾ ਮਦਨ ਲਾਲ ਚੇਚੀ,ਕਮਲ ਮੁੰਡਣ,ਧਰਮ ਚੰਦ ਮੁੰਡਣ,ਸ਼ਿੰਦਰਪਾਲ ਮੁੰਡਣ,ਜੈਮਲ ਸਿੰਘ ਮੁੰਡਣ ਦਾ ਸਵਾਗਤ ਕਰਦਿਆਂ ਉਹਨਾਂ ਦਾ ਪਾਰਟੀ ਵਿਚ ਸਨਮਾਨ ਬਹਾਲ ਰੱਖਣ ਦਾ ਐਲਾਨ ਕੀਤਾ।
ਕਾਂਗਰਸ ਵਿਚ ਸ਼ਾਮਿਲ ਹੋਏ ਆਗੂਆਂ ਨੇ ਆਪਣਾ ਸਮਰਥਨ ਦਿੰਦਿਆਂ ਕਿਹਾ ਕਿ ਉਹ ਬਰਿੰਦਰ ਢਿੱਲੋਂ ਦੀ ਡੱਟ ਕੇ ਹਮਾਇਤ ਕਰਨਗੇ।ਸਰਪੰਚ ਭੀਮ ਸਿੰਘ,ਸਰਪੰਚ ਰਾਜਿੰਦਰ ਸਿੰਘ ਰਾਣਾ ਕਰੂਰਾ ਖੁਰਦ,ਸੁਨੀਲ ਕੁਮਾਰ,ਪਿਆਰੇ ਲਾਲ,ਰਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਹਰੇਕ ਉਮੀਦਵਾਰ ਆਪਣੀ ਜਿੱਤ ਦੇ ਮਿਸ਼ਨ ਨਾਲ ਕੰਮ ਕਰ ਰਿਹਾ ਹੈ ਪਰ ਬਰਿੰਦਰ ਢਿੱਲੋਂ ਰੋਪੜ ਨੂੰ ਜਿਤਾਉਣ ਦੀ ਗੱਲ ਕਰਦਾ ਹੈ ਜੋ ਹਲਕੇ ਦੇ ਲੋਕਾਂ ਲਈ ਇਕ ਸੁਨਿਹਰਾ ਮੌਕਾ ਹੈ ਕਿ ਬਿਨਾਂ ਅਹੰਕਾਰ ਅਤੇ ਬਿਨਾਂ ਭ੍ਰਿਸ਼ਟਾਚਾਰ ਵਾਲਾ ਵਿਧਾਇਕ ਆਪਾਂ ਕਾਂਗਰਸ ਸਰਕਾਰ ਵਿੱਚ ਭੇਜੀਏ ਤਾਂ ਜੋ ਰੋਪੜ ਦੇ ਨਾਲ ਨੂਰਪੁਰਬੇਦੀ ਵਿਕਾਸ ਦੀਆਂ ਲੀਹਾਂ ਤੇ ਪਰਤੇ।