ਗਣਤੰਤਰ ਦਿਵਸ ਮੌਕੇ ਸਿੱਖਿਆ ਵਿਭਾਗ (ਸੈਕੰਡਰੀ) ਦੇ ਸੱਤ ਅਧਿਕਾਰੀ ਅਤੇ ਕਰਮਚਾਰੀ ਹੋਣਗੇ ਸਨਮਾਨਿਤ
ਨਵਾਂਸਹਿਰ 25 ਜਨਵਰੀ,2022 - ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿੱਖਿਆ ਵਿਭਾਗ (ਸੈਕੰਡਰੀ ਵਿੰਗ) ਦੇ ਸੱਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿੱਖਿਆ ਵਿਭਾਗ ਵਿਚ ਉਨ੍ਹਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਦੇ ਮੱਦੇਨਜ਼ਰ ਅੱਜ 26 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਸਰਾਏ ਜ਼ਿਲ੍ਹਾ ਸਿਖਿਆ ਅਫ਼ਸਰ(ਸੈ.ਸਿ) ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਰਣਜੀਤ ਕੌਰ ਪ੍ਰਿੰਸੀਪਲ ਸ.ਸ.ਸ.ਸ ਕਰੀਹਾ,ਰਜਨੀਸ਼ ਕੁਮਾਰ ਪ੍ਰਿੰਸੀਪਲ ਕਮ ਡੀ.ਐਸ.ਐਮ ਸ.ਸ.ਸ.ਸ ਲਧਾਣਾ ਝਿੱਕਾ, ਡਾ. ਸੁਰਿੰਦਰ ਪਾਲ ਅਗਨੀਹੋਤਰੀ ਪ੍ਰਿੰਸੀਪਲ ਕਮ ਇੰਚਾਰਜ ਜਿਲਾ ਸਿੱਖਿਆ ਸੁਧਾਰ ਟੀਮ ਸ.ਸ.ਸ.ਸ ਲੰਗੜੋਆ, ਹਰਜੀਤ ਸਿੰਘ ਸ.ਸ ਮਾਸਟਰ ਸ.ਸ.ਸ.ਸ ਭੱਦੀ,ਡਿੰਪੀ ਖੁਰਾਣਾ ਅੰਗਰੇਜ਼ੀ ਮਿਸਟੈ੍ਰੱਸ ਸ.ਹ.ਸ ਅਲਾਚੌਰ,ਰਜਨੀ ਸ਼ਰਮਾ ਡੀ.ਐਮ ਹਿੰਦੀ ਕਮ ਹਿੰਦੀ ਮਿਸਟੈ੍ਰੱਸ ਸ.ਸ.ਸ.ਸ ਕਰੀਹਾ, ਰਾਜਵਿੰਦਰ ਸਿੰਘ ਮੈਥ ਮਾਸਟਰ ਸ.ਸ.ਸ.ਸ ਮੂਸਾਪੁਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਜਾਵੇਗਾ।