ਭਾਜਪਾ ਦੇ ਜਗਰਾਓਂ ਤੋਂ ਉਮੀਦਵਾਰ ਕੰਵਰ ਨਰਿੰਦਰ ਨੇ ਕੀਤੀ ਪ੍ਰੈਸ ਕਾਨਫਰੰਸ
ਦੀਪਕ ਜੈਨ
- ਸ਼ਹਿਰ ਜਗਰਾਓਂ ਦੇ ਮੁੱਦਿਆਂ ਨੂੰ ਕੀਤਾ ਜਾਵੇਗਾ ਹਲ : ਕੰਵਰ ਨਰਿੰਦਰ
ਜਗਰਾਓਂ, 25 ਜਨਵਰੀ 2022 - ਵਿਧਾਨਸਭਾ ਚੌਣਾਂ 2022 ਲਈ ਭਾਜਪਾ ਵਲੋਂ ਜਗਰਾਓਂ ਤੋਂ ਰਿਟਾਇਰਡ ਤਹਿਸੀਲਦਾਰ ਕੰਵਰ ਨਰਿੰਦਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ ਅਤੇ ਕੰਵਰ ਨਰਿੰਦਰ ਆਪਣੇ ਚੌਣ ਪ੍ਰਚਾਰ ਵਿਚ ਜੁੱਟ ਗਏ ਹਨ। ਅੱਜ ਕੰਵਰ ਨਰਿੰਦਰ ਸਿੰਘ ਪਹਿਲੀ ਵਾਰ ਪ੍ਰੈਸ ਨਾਲ ਰੂਬਰੂ ਹੁੰਦਿਆਂ ਸ਼ਹਿਰ ਦੇ ਗੰਭੀਰ ਮੁੱਦਿਆਂ ਨੂੰ ਲੈਕੇ ਚਰਚਾ ਕੀਤੀ ਅਤੇ ਵਿਧਾਇਕ ਬਣਕੇ ਓਨਾ ਨੂੰ ਹਲ ਕਰਨ ਦਾ ਪੱਕਾ ਭਰੋਸਾ ਦਿੱਤਾ। ਇਸ ਮੌਕੇ ਕੰਵਰ ਨਰਿੰਦਰ ਸਿੰਘ ਨੇ ਕਿਹਾ ਕਿ ਉਹ ਚਾਹੇ ਰਾਜਨੀਤੀ ਵੀ ਹੁਣ ਨਵੇਂ ਆਏ ਹਨ ਪਰ ਓਨਾ ਨੂੰ ਜਿੰਦਗੀ ਵਿਚ ਕਾਫੀ ਲੰਮਾ ਤਜੁਰਬਾ ਹੈ ਕਿਓਂਕਿ ਤਹਿਸੀਲਦਾਰ ਰਹਿੰਦਿਆਂ ਓਨਾ ਵਲੋਂ ਜਨਤਾ ਦੀ ਸੇਵਾ ਨਿਭਾਈ ਗਈ ਸੀ ਅਤੇ ਹੁਣ ਨੇਤਾ ਬਣਕੇ ਜਨਤਾ ਦੀ ਸੇਵਾ ਕਰਨਾ ਚਾਹੁੰਦੇ ਹਨ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਤਾਰੀਫਾਂ ਕਰਦਿਆਂ ਓਨਾ ਕਿਹਾ ਕਿ ਓਨਾ ਨੂੰ ਮਾਨ ਹੈ ਕਿ ਉਹ ਅਜੇਹੀ ਪਾਰਟੀ ਵਿਚ ਸ਼ਾਮਲ ਹਨ ਜਿਸਦਾ ਨੇਤਾ ਇੰਟਰਨੈਸ਼ਨਲ ਪੱਧਰ 'ਤੇ ਦੇਸ਼ ਦਾ ਨਾਮ ਲੈ ਜਾ ਰਿਹਾ ਹੈ। ਓਨਾ ਕਿਹਾ ਕਿ ਓਨਾ ਨੂੰ ਭਾਜਪਾ ਵਿਚ ਸ਼ਾਮਲ ਹੋਇਆਂ ਅਜੇ ਇਕ ਸਾਲ ਹੋਇਆ ਹੈ ਪਰ ਪਾਰਟੀ ਵਲੋਂ ਇੰਨੀ ਵੱਡੀ ਜਿੰਮੇਵਾਰੀ ਦੇ ਦਿੱਤੀ ਗਈ ਹੈ ਜਿਸ ਕਾਰਨ ਉਹ ਪਾਰਟੀ ਹਾਇਕਮਾਨ ਦਾ ਧਨਵਾਦ ਕਰਦੇ ਹਨ। ਕੰਵਰ ਨਰਿੰਦਰ ਸਿੰਘ ਨੇ ਕਿਹਾ ਕਿ ਓਨਾ ਨੂੰ ਜਗਰਾਓਂ ਵਾਸੀਆਂ ਦਾ ਕਾਫੀ ਪਿਆਰ ਮਿਲ ਰਿਹਾ ਹੈ ਅਤੇ ਹੁਣ ਓਨਾ ਵਲੋਂ ਲੁਧਿਆਣਾ ਤੋਂ ਆਕੇ ਜਗਰਾਓਂ ਵਿਚ ਹੀ ਰਿਹਾਇਸ਼ ਕਰ ਲਈ ਗਈ ਹੈ ਅਤੇ ਉਹ ਜਗਰਾਓਂ ਰਹਿਕੇ ਹੀ ਹਲਕਾ ਵਾਸੀਆਂ ਦੀ ਸੇਵਾ ਕਰਨਗੇ।