ਮਨੀਸ਼ਾ ਰਾਣਾ ਨੇ ਐਸ.ਡੀ.ਐਮ ਨੰਗਲ ਦਾ ਅਹੁਦਾ ਸੰਭਾਲਿਆ
ਹਰੀਸ਼ ਕਾਲੜਾ
ਨੰਗਲ 18 ਮਈ 2022:ਮਨੀਸ਼ਾ ਰਾਣਾ ਆਈ.ਏ.ਐਸ ਨੇ ਸਬ ਡਵੀਜਨ ਨੰਗਲ ਦਾ ਅਹੁਦਾ ਸੰਭਾਲ ਲਿਆ ਹੈ,ਉਹ ਸ੍ਰੀ ਅਨੰਦਪੁਰ ਸਾਹਿਬ ਸਬ ਡਵੀਜਨ ਦੇ ਐਸ.ਡੀ.ਐਮ ਵਜੋ ਪਹਿਲਾ ਹੀ ਆਪਣਾ ਅਹੁਦਾ ਸੰਭਾਲ ਚੁੱਕੇ ਹਨ ਅਤੇ ਨੰਗਲ ਉਪ ਮੰਡਲ ਦਾ ਵਾਧੂ ਚਾਰਜ ਉਨ੍ਹਾਂ ਨੂੰ ਸੋਪਿਆ ਗਿਆ ਹੈ।
ਮਨੀਸ਼ਾ ਰਾਣਾ ਨੇ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸ਼ਨ ਦੇਣਾ ਅਤੇ ਲੋਕਾਂ ਦੀ ਮੁਸ਼ਕਿਲਾ ਦਾ ਹੱਲ ਕਰਨ ਨੂੰ ਪਹਿਲ ਦਿੱਤੀ ਜਾਵੇਗੀ। ਇਸ ਤੋ ਇਲਾਵਾ ਲੋਕ ਭਲਾਈ ਸਕੀਮਾ ਦਾ ਲਾਭ ਲੋੜਵੰਦਾ ਤੱਕ ਸਮੇ ਸਿਰ ਪਹੁੰਚਾਇਆ ਜਾਵੇਗਾ। ਇਸ ਤੇ ਲਈ ਵਿਸੇਸ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆ ਮੁਸਕਿਲਾ ਤੇ ਸਮੱਸਿਆਵਾ ਦਾ ਹੱਲ ਸਮੇ ਸਿਰ ਹੋਵੇਗਾ। ਇਸ ਮੌਕੇ ਤਹਿਸੀਲਦਾਰ ਵਿਕਾਸ ਸ਼ਰਮਾ ਤੇ ਨਾਇਬ ਤਹਿਸੀਲਦਾਰ ਲਾਰਸਨ ਹਾਜਰ ਸਨ।