ਨਵਜੋਤ ਸਿੱਧੂ ਨੂੰ ਮਿਲਣ ਉਨ੍ਹਾਂ ਦੀ ਪਤਨੀ ਨਵਜੋਤ ਸਿੱਧੂ ਪਹੁੰਚੇ ਪਟਿਆਲਾ
ਪਟਿਆਲਾ, 19 ਮਈ 2022 - ਸੁਪਰੀਮ ਕੋਰਟ ਵੱਲੋਂ ਕਾਂਗਰਸੀ ਲੀਡਰ ਨਵਜੋਤ ਸਿੱਧੂ ਨੂੰ ਸਜ਼ਾ ਸੁਣਾਏ ਜਾਣ ਤੋਂ ਨਵਜੋਤ ਸਿੱਧੂ ਪਟਿਆਲਾ 'ਚ ਹੀ ਹਨ। ਉਨ੍ਹਾਂ ਨੂੰ ਮਿਲਣ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਪਟਿਆਲਾ ਪਹੁੰਚ ਚੁੱਕੇ ਹਨ।
ਅੱਜ ਸੁਪਰੀਮ ਕੋਰਟ ਵੱਲੋਂ ਕਾਂਗਰਸੀ ਲੀਡਰ ਨਵਜੋਤ ਸਿੱਧੂ ਨੂੰ 34 ਸਾਲ ਪੁਰਾਣੇ ਰੋਡ ਰੇਜ ਕੇਸ 'ਚ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਬਿਨਾਂ ਅਦਾਲਤ ਨੇ ਸਿੱਧੂ ਨੂੰ ਅੱਜ ਹੀ ਸਮਰਪਣ ਕਰਨ ਲਈ ਕਿਹਾ ਹੈ, ਜਿਸ ਤਹਿਤ ਅੱਜ ਦੀ ਰਾਤ ਤੋਂ ਹੀ ਸਿੱਧੂ ਜੇਲ੍ਹ 'ਚ ਰਹਿਣਗੇ।