ਸਰਬਜੀਤ ਸਿੰਘ ਮੁੰਡੀ ਨੇ ਬੀਡੀਪੀਓ ਸਮਰਾਲਾ ਦਾ ਅਹੁਦਾ ਸੰਭਾਲਿਆ ਅਹੁਦਾ
ਰਵਿੰਦਰ ਸਿੰਘ ਢਿੱਲੋ
ਸਮਰਾਲਾ 19 ਮਈ 2022 - ਸਰਬਜੀਤ ਸਿੰਘ ਮੁੰਡੀ ਨੇ ਵੀਰਵਾਰ ਨੂੰ ਬੀਡੀਪੀਓ ਸਮਰਾਲਾ ਦਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਉਪਰੰਤ ਸਰਬਜੀਤ ਮੁੰਡੀ ਨੇ ਕਿਹਾ ਕਿ ਉਹ ਬੀ.ਡੀ.ਪੀ.ਓ ਸਮਰਾਲਾ ਅਧੀਨ ਪੈਂਦੇ ਪਿੰਡਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦੇਣਗੇ, ਸਭ ਦੇ ਆਪਸੀ ਸਹਿਯੋਗ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ।
ਇਸ ਮੌਕੇ ਅਜਮੇਰ ਸਿੰਘ ਪੁਰਬਾ ਚੇਅਰਮੈਨ, ਰੁਪਿੰਦਰ ਸਿੰਘ ਸੁਪਰਡੈਂਟ, ਹਰਜੀਤ ਸਿੰਘ ਪੰਚਾਇਤ ਅਫਸਰ, ਹਰਜੀਤ ਸਿੰਘ ਏ.ਈ., ਅਮਨਿੰਦਰ ਸਿੰਘ ਕਲਰਕ, ਤਪਿੰਦਰ ਕੌਰ, ਬਲਦੇਵ ਸਿੰਘ ਪਟਵਾਰੀ ਅਤੇ ਸਮੂਹ ਪੰਚਾਇਤ ਸਕੱਤਰ ਬਲਾਕ ਸਮਰਾਲਾ,ਅਮਜਦ ਖਾਨ ਕੰਪਿਊਟਰ ਅਪਰੇਟਰ, ਨਵਜੋਤ ਕੌਰ ਕੰਪਿਊਟਰ ਅਪਰੇਟਰ, ਗੁਰਕੀਰਤ ਸਿੰਘ ਡਰਾਈਵਰ ਅਤੇ ਸਮੂਹ ਨਰੇਗਾ ਸਟਾਫ਼ ਹਾਜ਼ਰ ਸੀ। ਇਸ ਮੌਕੇ ਅਮਰਦੀਪ ਸਿੰਘ ਬੀਡੀਪੀਓ ਮਾਛੀਵਾੜਾ ਸਾਹਿਬ, ਗੁਰਕੀਰਤ ਸਿੰਘ ਮਾਂਗਟ ਬੀਡੀਪੀਓ ਲੁਧਿਆਣਾ 2, ਜਗਤਾਰ ਸਿੰਘ ਸਰਪੰਚ ਗੋਬਿੰਦਗੜ੍ਹ ਅਤੇ ਬਲਾਕ ਲੁਧਿਆਣਾ 2 ਦਾ ਫੀਲਡ ਸਟਾਫ਼ ਵਿਸ਼ੇਸ਼ ਤੌਰ ਤੇ ਹਾਜ਼ਰ ਹੋਇਆ।