ਫਿਰੋਜ਼ਪੁਰ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕੀਤਾ ਕਾਬੂ, 15 ਤੋਂ ਵੱਧ ਵਾਰਦਾਤਾਂ 'ਚ ਲੋੜੀਂਦੇ ਸਨ ਮੁਲਜ਼ਮ
- ਕਈ ਲੁੱਟਾਂ ਖੋਹਾਂ ਦੀਆ ਵਾਰਦਾਤਾਂ ਸੁਲਝਾਉਣ ਵਿੱਚ ਪੁਲਿਸ ਨੂੰ ਮਿਲੇਗੀ ਮਦਦ - ਸੀਨੀਅਰ ਕਪਤਾਨ ਪੁਲਿਸ,
- ਤਿੰਨ ਹੋਰ ਵੱਖ-ਵੱਖ ਮਾਮਲਿਆ ਵਿੱਚ 29 ਚੋਰੀ ਸ਼ੁਦਾ ਮੋਟਰਸਾਈਕਲ ਬ੍ਰਾਮਦ ਕੀਤੇ ਗਏ - ਚਰਨਜੀਤ ਸਿੰਘ
ਗੌਰਵ ਮਾਣਿਕ
ਫਿਰੋਜ਼ਪੁਰ 23 ਜੂਨ 2022 -- ਜਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਮਾੜੇ ਅੰਨਸਰਾਂ ਖਿਲਾਫ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 05 ਮੈਂਬਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ , ਇਸ ਦੇ ਨਾਲ ਹੀ ਤਿੰਨ ਹੋਰ ਵੱਖ-ਵੱਖ ਮਾਮਲਿਆ ਵਿੱਚ 29 ਚੋਰੀ ਸ਼ੁਦਾ ਮੋਟਰਸਾਈਕਲ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਨ ਪ੍ਰੈਸ ਨੂੰ ਸੰਬੋਧਨ ਕਰਦਿਆ ਚਰਨਜੀਤ ਸਿੰਘ ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧੀਆਂ ਨੂੰ ਠੱਲ ਪਾਉਣ ਲਈ ਵਿਸ਼ੇ ਮੁਹਿੰਮ ਵਿੱਢੀ ਗਈ ਹੈ, ਜਿਸ ਦੇ ਤਹਿਤ ਗੁਰਬਿੰਦਰ ਸਿੰਘ ਪੀ.ਪੀ.ਐੱਸ., ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ, ਫਿਰੋਜ਼ਪੁਰ ਦੀ ਉਵਰਆਲ ਨਿਗਰਾਨੀ ਵਿੱਚ ਸੰਦੀਪ ਸਿੰਘ ਪੀ.ਪੀ.ਐੱਸ., ਉਪ ਕਪਤਾਨ ਪੁਲਿਸ, ਸ:ਡ: ਜ਼ੀਰਾ ਦੀ ਨਿਗਰਾਨੀ ਸਬ ਡਵੀਜਨ ਜ਼ੀਰਾ ਦੀ ਅਗਵਾਈ ਵਿੱਚ ਟੀਮਾਂ ਬਣਾਈਆ ਗਈਆ ਹਨ ਤੇ ਬਾਕੀ ਹਲਕਾ ਨਿਗਰਾਨ ਅਫਸਰਾਂ ਦੀ ਨਿਗਰਾਨੀ ਹੇਠ ਵੀ ਟੀਮਾਂ ਬਣਾਈਆ ਗਈਆ ਸਨ।
ਇਸੇ ਤਰਾਂ ਜਿਲ੍ਹਾ ਪੱਧਰ ਤੇ ਜਗਦੀਸ਼ ਕੁਮਾਰ ਪੀ.ਪੀ.ਐੱਸ., ਉਪ ਕਪਤਾਨ ਪੁਲਿਸ, (ਡੀਟੈਕਟਿਵ) ਫਿਰੋਜ਼ਪੁਰ ਦੀ ਨਿਗਰਾਨੀ ਹੇਠ ਇੰਚਾਰਜ਼ ਸੀ.ਆਈ.ਏ., ਫਿਰੋਜ਼ਪੁਰ ਦੀ ਅਗਵਾਈ ਵਿੱਚ ਟੀਮਾਂ ਬਣਾਈਆ ਗਈਆ ਸਨ। ਇਸ ਮੁਹਿੰਮ ਤਹਿਤ ਜਿਲ੍ਹਾ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਮਿਤੀ 22-06-2022 ਨੂੰ ਐੱਸ.ਆਈ. ਕੁਲਵੰਤ ਸਿੰਘ ਮੁੱਖ ਅਫਸਰ ਥਾਣਾ ਮੱਲਾਂਵਾਲਾ ਪਾਸ ਦੌਰਾਨੇ ਗਸ਼ਤ ਮੁਖਬਰੀ ਹੋਈ ਕਿ ਰਵੀ ਪੁੱਤਰ ਜਗਦੀਸ਼, ਜੋਰਾ ਪੁੱਤਰ ਜਗਦੀਸ਼ ਵਾਸੀਆਨ ਕੀਰਤੋਵਾਲ, ਥਾਣਾ ਹਰੀਕੇ, ਜਿਲ੍ਹਾ ਤਰਨਤਾਰਨ, ਬੋਬੀ ਪੁੱਤਰ ਹਜ਼ਾਰਾ ਸਿੰਘ ਵਾਸੀ ਡੁੰਮਣੀ ਵਾਲਾ, ਥਾਣਾ ਕੁੱਲਗੜੀ; ਸਤਨਾਮ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅੱਛੇਵਾਲਾ, ਥਾਣਾ ਸਦਰ ਫਿਰੋਜ਼ਪੁਰ ਅਤੇ ਸਾਗਰ ਪੁੱਤਰ ਬਿੱਲੂ ਵਾਸੀ ਰੱਖੜੀ ਥਾਣਾ ਸਦਰ ਫਿਰੋਜ਼ਪੁਰ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ,
ਜੋ ਲੁੱਟਾਂ-ਖੋਹਾ ਦੀਆ ਵਾਰਦਾਤਾਂ ਨੂੰ ਅੰਨਜਾਮ ਦਿੰਦੇ ਹਨ ਅਤੇ ਅੱਜ ਵੀ ਤਿਆਰੀ ਕਰਕੇ ਦਾਣਾ ਮੰਡੀ ਦੁਲਾ ਸਿੰਘ ਵਾਲਾ ਵਿੱਚ ਖੜੇ ਹਨ ਅਤੇ ਕੋਈ ਏ.ਟੀ.ਐੱਮ. ਮਸ਼ੀਨ ਤੋੜਨ ਜਾਂ ਮੱਲਾਂਵਾਲਾ ਦੇ ਏਰੀਆ ਅੰਦਰ ਕੋਈ ਵੱਡੀ ਦੁਕਾਨ ਤੇ ਡਕੈਤੀ ਕਰਨ ਦੀਆ ਗੱਲਾਂ ਕਰ ਰਹੇ ਹਨ, ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਹਨ। ਜਿਸ ਤੇ ਕਾਰਵਾਈ ਕਰਦਿਆ ਮੁਕੱਦਮਾ ਨੰਬਰ 104 ਮਿਤੀ 22-06-2022 ਅ/ਧ 399,402 ਭ.ਦ. 25/27 ਅਸਲਾ ਐਕਟ ਥਾਣਾ
ਮੱਲਾਂਵਾਲਾ ਦਰਜ਼ ਕਰਵਾ ਕੇ ਐੱਸ.ਆਈ. ਕੁਲਵੰਤ ਸਿੰਘ ਮੁੱਖ ਅਫਸਰ ਥਾਣਾ ਮੱਲਾਂਵਾਲਾ ਵੱਲੋਂ ਆਪਣੀ ਟੀਮ ਸਮੇਤ ਮੌਕਾ ਪਰ ਰੇਡ ਕੀਤਾ ਗਿਆ ਅਤੇ ਦੋਸ਼ੀਆਨ ਨੂੰ ਦਾਣਾ ਮੰਡੀ ਦੁਲਾ ਸਿੰਘ ਵਾਲਾ ਤੋਂ ਕਾਬੂ ਕੀਤਾ ਗਿਆ।
ਜਿੰਨਾਂ ਪਾਸੋਂ 01 ਇਨੋਵਾ ਗੱਡੀ ਨੰਬਰ PB-30-N-2732, 01 ਗੈਸ ਸਿਲੰਡਰ ਸਮੇਤ ਕਟਰ, 01 ਦੇਸੀ ਪਿਸਤੋਲ 315 ਬੋਰ ਸਮੇਤ 5 ਰੌਦਂ ਜਿੰਦਾ, 01 ਕਾਪਾ, 01 ਕ੍ਰਿਪਾਨ, 01 ਕੁਹਾੜੀ, 01 ਲੋਹੇ ਦੀ ਰਾਡ ਬ੍ਰਾਮਦ ਹੋਇਆ। ਇਸ ਤੋਂ ਇਲਾਵਾ ਦੋਸ਼ੀਆਨ ਪਾਸੋਂ ਕੀਤੀ ਗਈ ਪੁੱਢਲੀ ਪੁੱਛ-ਗਿੱਛ
ਦੌਰਾਨ ਦੋਸ਼ੀਆਨ ਨੇ ਜਿਲ੍ਹੇ ਅੰਦਰ ਅਤੇ ਜਿਲ੍ਹੇ ਤੋਂ ਬਾਹਰ ਕਈ ਵਾਰਦਾਤਾਂ ਨੂੰ ਅੰਜ਼ਾਮ ਦੀ ਗੱਲ ਕਬੂਲ ਕੀਤੀ ਹੈ, ਜਿੰਨਾਂ ਦੇ ਖਿਲਾਫ ਪਹਿਲਾਂ ਤੋਂ 15 ਵੱਖ-ਵੱਖ ਮੁਕੱਦਮੇ ਦਰਜ਼ ਹਨ। ਦੋਸ਼ੀਆਨ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿੰਨਾਂ ਪਾਸੋਂ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।