ਭਗਵੰਤ ਸਰਕਾਰ ਵੱਲੋਂ ਪੰਜਾਬ 'ਚ 16 ਨਵੇਂ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਐਲਾਨ
ਬਾਬੂਸ਼ਾਹੀ ਬਿੳਰੋ
ਚੰਡੀਗੜ੍ਹ, 27 ਜੂਨ 2022-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਵਲੋਂ ਅੱਜ ਵਿਧਾਨ ਸਭਾ ਵਿੱਚ ਸਾਲ 2022-23 ਦਾ ਬਜ਼ਟ ਪੇਸ਼ ਕੀਤਾ ਗਿਆ। ਚੀਮਾ ਦੇ ਵਲੋਂ ਜਿਥੇ ਵੱਡੇ ਵੱਡੇ ਐਲਾਨ ਕੀਤੇ ਗਏ, ਉਥੇ ਹੀ ਪੰਜਾਬ 'ਚ 16 ਨਵੇਂ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ।
ਇਸ ਦੇ ਨਾਲ ਹੀ ਚੀਮਾ ਨੇ ਐਲਾਨ ਕੀਤਾ ਕਿ, ਇਕ ਜੁਲਾਈ ਤੋਂ ਪੰਜਾਬ ਦੇ ਹਰੇਕ ਪਰਿਵਾਰ ਨੂੰ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਭ੍ਰਿਸ਼ਾਟਾਚਾਰ ਦੇ ਮਾਫ਼ੀਆ ਨੂੰ ਖ਼ਤਮ ਕੀਤਾ ਜਾਵੇਗਾ। 36 ਹਜ਼ਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ ਲਿਆ। ਇਕ ਵਿਧਾਇਕ ਇਕ ਪੈਨਸ਼ਨ ਦਾ ਫ਼ੈਸਲਾ ਲਿਆ।
ਪੰਜਾਬ 'ਤੇ 2 ਲੱਖ, 63 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ
ਪੰਜਾਬ ਸਲਾਨਾ ਇਨਕਮ ਮਾਮਲੇ 'ਚ 11ਵੇਂ ਨੰਬਰ 'ਤੇ, ਪਿਛਲੇ 5 ਸਾਲਾਂ ਦੌਰਾਨ ਪੰਜਾਬ 'ਤੇ ਕਰਜ਼ਾ 44.23 ਫ਼ੀਸਦੀ ਵਧਿਆ, ਸਾਲ 2022-23 ਲਈ 1 ਲੱਖ 55 ਹਜ਼ਾਰ 860 ਕਰੋੜ ਰੁਪਏ ਦੇ ਬਜਟ ਦੀ ਤਜਵੀਜ਼।
ਵਿਦਿਆਰਥੀਆਂ ਨੂੰ ਵਿਸ਼ਵ-ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਲਈ 200 ਕਰੋੜ ਰੁਪਏ ਦੇ ਪ੍ਰਸਤਾਵ, ਪਿੰਡਾਂ 'ਚ ਮਿਆਰੀ ਸਿੱਖਿਆ ਲਈ 500 ਸਕੂਲਾਂ 'ਚ ਡਿਜੀਟਲ ਕਲਾਸਰੂਮ ਸਥਾਪਿਤ ਕਰਨ ਲਈ 40 ਕਰੋੜ ਦਾ ਪ੍ਰਸਤਾਵ, ਸਰਕਾਰੀ ਸਕੂਲਾਂ 'ਚ ਸੋਲਰ ਪੈਨਲ ਲਾਉਣ ਲਈ 100 ਕਰੋੜ ਰੁਪਏ ਦੇ ਰਾਖਵੇਂਕਰਨ ਦਾ ਪ੍ਰਸਤਾਵ।