ਭਾਰਤੀ ਹਵਾਈ ਸੈਨਾ ਵਲੋਂ ਅਗਨੀਪਥ ਸਕੀਮ ਤਹਿਤ ਅਗਨੀਵੀਰਾਂ ਦੀ ਰਜਿਸਟ੍ਰੇਸ਼ਨ ਸ਼ੁਰੂ
ਕਪੂਰਥਲਾ,27 ਜੂਨ 2022 : ਭਾਰਤ ਸਰਕਾਰ ਵਲੋਂ ਸਾਸ਼ਤਰ ਬਲਾਂ ਵਿੱਚ ਭਰਤੀ ਲਈ ਸ਼ੁਰੂ ਕੀਤੀ ਗਈ ਅਗਨੀਪਥ ਸਕੀਮ ਤਹਿਤ ਏਅਰਮੈਨ ਸਿਲੈਕਸ਼ਨ ਸੈਂਟਰ, ਅੰਬਾਲਾ ਕੈਂਟ ਵਲੋਂ ਇਸ ਦੇ ਅਧਿਕਾਰ ਖੇਤਰ ਦੇ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਜੰਮੂ ਅਤੇ ਕਸ਼ਮੀਰ ਅਤੇ ਲਦਾਖ ਵਿੱਚੋਂ ਅਗਨੀਵੀਰਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ।
ਜਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਕਪੂਰਥਲਾ ਸ਼੍ਰੀਮਤੀ ਨੀਲਮ ਮਹੇ ਨੇ ਦੱਸਿਆ ਕਿ ਇਸ ਸਕੀਮ ਰਾਹੀਂ ਯੋਗ ਪ੍ਰਾਰਥੀਆਂ ਨੂੰ ਸੈਨਾ ਵਿੱਚ 04 ਸਾਲ ਲਈ ਭਰਤੀ ਕਰਕੇ ਟ੍ਰੇਨਿੰਗ ਉਪਰੰਤ ਦੇਸ਼ ਸੇਵਾ ਦੇ ਕਾਬਿਲ ਬਣਾਉਣਾ ਹੈ। ਇਸ ਤਰ੍ਹਾਂ ਜਿੱਥੇ ਅਗਨੀਵੀਰ ਵਿੱਤੀ ਲਾਭ ਉਠਾਉਣਗੇ ਓਥੇ 04 ਸਾਲਾਂ ਦੇ ਸੇਵਾਕਾਲ ਉਪਰੰਤ ਆਪਣੀ ਜਿੰਦਗੀ ਵਿੱਚ ਇੱਕ ਅਨੁਸਾਸ਼ਨ, ਦੇਸ਼ ਸੇਵਾ, ਹੌਸਲਾਂ ਅਤੇ ਸਵੈ-ਭਰੋਸੇ ਦੀ ਭਾਵਨਾਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਬਣਾਉਣਗੇ।
ਇਸ ਸਕੀਮ ਦਾ ਮੁੱਖ ਮੰਤਵ ਦੇਸ਼ ਭਰ ਵਿੱਚੋ ਵਧੇਰੇ ਯੋਗ ਅਤੇ ਹੁਨਰਮੰਦ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਹੈ। ਇਨ੍ਹਾਂ ਨੌਜਵਾਨਾਂ ਵਿੱਚੋਂ 25% ਅਗਨੀਵੀਰਾਂ ਨੂੰ ਸੈਨਾ ਵਿੱਚ ਰੈਗੂਲਰ ਭਰਤੀ ਲਈ ਵਿਚਾਰਿਆ ਜਾਵੇਗਾ। ਉਨ੍ਹਾਂ ਜਿਲ੍ਹੇ ਦੇ ਨੌਜਵਾਨਾਂ ਨੂੰ ਦਿੱਤੇ ਗਏ ਲਿੰਕ https://agnipathvayu.cdac.in ਉੱਪਰ ਵੱਧ ਤੋਂ ਵੱਧ ਰਜਿਸਟਰ ਹੋਣ ਦੀ ਅਪੀਲ ਕੀਤੀ।