ਸੰਗਰੂਰ ਨੇ ਨਵੇਂ MP ਸਿਮਰਨਜੀਤ ਮਾਨ ਦਾ ਸੁਨੇਹਾ
ਸੰਗਰੂਰ, 27 ਜੂਨ 2022 : ਬੀਤੇ ਭਲਕ ਸੰਗਰੂਰ ਨੂੰ ਨਵਾਂ ਐਮ ਪੀ ਮਿਲ ਗਿਆ ਸੀ ਪਰ ਜੇਤੂ ਰੋਡ ਸ਼ੋਅ ਦੌਰਾਨ ਸਿਮਰਨਜੀਤ ਸਿੰਘ ਮਾਨ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਸੀ। ਅੱਜ ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਸੰਗਤ ਨੂੰ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ
" ਮੈਂ ਤੁਹਾਨੂੰ ਸਾਰਿਆਂ ਨੂੰ ਦਸਣਾ ਚਾਹੁੰਦਾ ਹਾਂ ਕਿ ਗਲੇ ਦੀ ਇੰਫੈਕਸ਼ਨ ਅਤੇ ਵਾਇਰਲ ਬੁਖਾਰ ਦੀ ਸ਼ਕਾਇਤ ਕਾਰਨ ਡਾਕਟਰ ਸਾਹਿਬਾਨ ਨੇ ਆਰਾਮ ਦੀ ਸਲਾਹ ਦਿੱਤੀ ਹੈ। ਮੈਂ ਹੁਣ ਠੀਕ ਹੋ ਰਿਹਾ ਹਾਂ ਅਤੇ ਇੱਕ ਜਾਂ ਦੋ ਦਿਨਾਂ ਬਆਦ ਸੰਗਤ ਵਿੱਚ ਵਾਪਸ ਆਵਾਂਗਾ।"