ਮਾਨਸਾ ਪੁਲਿਸ ਵੱਲੋ ਚੋਰੀਆਂ ਦੀ ਹਨੇਰੀ ਲਿਆਉਣ ਵਾਲਾ ਗਿਰੋਹ ਕਾਬੂ
ਅਸ਼ੋਕ ਵਰਮਾ
ਬਠਿੰਡਾ, 27ਜੂਨ 2022: ਮਾਨਸਾ ਪੁਲਿਸ ਨੇ ਬਠਿੰਡਾ ਅਤੇ ਮਾਨਸਾ ਜਿਲਿ੍ਹਆਂ ’ਚ ਮੋਟਰਸਾਈਕਲ ਚੋਰ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਨਾਲ ਸਬੰਧਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਢਲੀ ਪੁੱਛ ਪੜਤਾਲ ਦੇ ਅਧਾਰ ਤੇ ਮੁਲਜਮਾਂ ਦੀ ਨਿਸ਼ਾਨਦੇਹੀ ਤੇ 14 ਮੋਟਰਸਾਈਕਲ ਬਰਾਮਦ ਕੀਤੇ ਹਨ। ਸੀਨੀਅਰ ਕਪਤਾਨ ਪੁਲਿਸ ਮਾਨਸਾ ਗੌਰਵ ਤੂਰਾ ਨੇ ਇਸ ਨੂੰ ਪੁਲਿਸ ਦੀ ਵੱਡੀ ਸਫਲਤਾ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਏਦਾਂ ਦੀ ਚੋੋਰੀ ਸਬੰਧੀ ਥਾਣਾ ਸਦਰ ਮਾਨਸਾ ਮੁਕੱਦਮਾ ਨੰਬਰ 151 ਧਾਰਾ 379,411 ਤਹਿਤ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਤਫਤੀਸ਼ ਦੌਰਾਨ ਥਾਣਾ ਸਦਰ ਦੀ ਮੁੱਖ ਥਾਣਾ ਅਫਸਰ ਇੰਸਪੈਕਟਰ ਬੇਅੰਤ ਕੌੌਰ ਅਤੇ ਪੁਲਿਸ ਚੌੌਕੀ ਠੂਠਿਆਵਾਲੀ ਦੇ ਇੰਚਾਰਜ ਏ ਐਸ ਆਈ ਭਗਵੰਤ ਸਿੰਘ ਨੇ ਹਰਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਜਗਤਾਰ ਸਿੰਘਤੇ ਗੁਰਪ੍ਰੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀਅਨ ਭੈਣੀਬਾਘਾ ਅਤੇ ਗੁਲਾਬ ਸਿੰਘ ਪੁੱਤਰ ਬਾਰੂ ਸਿੰਘ ਤੇ ਜਗਜੀਤ ਸਿੰਘ ਉਰਫ ਕਾਲਾ ਪੁੱਤਰ ਗੁਰਮੇਲ ਸਿੰਘ ਵਾਸੀਅਨ ਠੂਠਿਆਂ ਵਾਲੀ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜਮਾਂ ਵੱਲੋਂ ਦਿੱਤੀ ਜਾਣਕਾਰੀ ਦੇ ਅਧਾਰ ਤੇ ਪੁਲਿਸ ਚੋਰੀ ਦੇ 14 ਮੋਟਰਸਾਈਕਲ ਬਰਾਮਦ ਕਰਵਾਉਣ ’ਚ ਸਫਲ ਹੋਈ ਹੈ।
ਹਰਪ੍ਰੀਤ ਸਿੰਘ ਉਰਫ ਜੱਸਾ ਵਿਰੁੱਧ ਪਹਿਲਾਂ ਵੀ ਗੱਡੀ ਚੋਰੀ ਦਾ ਮੁਕੱਦਮਾ ਦਰਜ਼ ਹੈ ਅਤੇ ਬਾਕੀ ਮੁਲਜਮਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੇ ਇਹ ਮੋਟਰਸਾਈਕਲ ਮਾਨਸਾ ਜਿਲ੍ਹੇ ਦੇ ਬੁਢਲਾਡਾ, ਭੀਖੀ, ਬੋੋਹਾ, ਮਾਨਸਾ ਅਤੇ ਬਠਿੰਡਾ ਜਿਲ੍ਹੇ ਦੇ ਰਾਮਪੁਰਾ ਫੂਲ ਅਤੇ ਤਲਵੰਡੀ ਸਾਬੋ ਇਲਾਕੇ ਵਿੱਚੋਂ ਚੋਰੀ ਕੀਤੇ ਹਨ। ਐਸ ਐਸ ਪੀ ਨੇ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਿਮਾਂਡ ਦੌਰਾਨ ਮੁਲਜਮਾਂ ਕੋਲੋਂ ਇੰਨ੍ਹਾਂ ਚੋਰੀਆਂ ਚਕਾਰੀਆਂ ਨਾਲ ਜੁੜੇ ਹਰ ਪਿਹਲੂ ਤੋਂ ਪੁੱਛਗਿਛ ਕੀਤੀ ਜਾਏਗੀ ਜਿਸ ਦੌਰਾਨ ਅਹਿਮ ਭੇਦ ਸਾਹਾਮਣੇ ਆਉਣ ਹੋਣ ਦੀ ਸੰਭਾਵਨਾ ਹੈ।