ਮਕਾਨ ਤੋੜਦੇ ਹੋਏ ਛੱਤ ਤੋਂ ਡਿੱਗ ਮਜ਼ਦੂਰ ਹੋਇਆ ਗੰਭੀਰ ਜ਼ਖਮੀ
ਗੁਰਦਾਸਪੁਰ 27 ਜੂਨ 2022- ਮਕਾਨ ਨੂੰ ਤੋੜਦੇ ਹੋਏ ਮਕਾਨ ਦੀ ਛੱਤ ਤੋਂ ਪੈਰ ਤਿਲਕਣ ਕਾਰਣ ਡਿੱਗ ਕੇ ਇੱਕ ਦਿਹਾੜੀਦਾਰ ਮਜ਼ਦੂਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਨਾਲ ਕੰਮ ਕਰ ਰਹੇ ਮਜ਼ਦੂਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਉਸਦਾ ਇਲਾਜ਼ ਚੱਲ ਰਿਹਾ ਹੈ।
ਸਿਵਲ ਹਸਪਤਾਲ ਵਿੱਚ ਜਾਣਕਾਰੀ ਦਿੰਦਿਆ ਜਖਮੀਂ ਦੀ ਮਾਤਾ ਪਰਮਜੀਤ ਨੇ ਦੱਸਿਆ ਉਸ ਦੇ ਦੋਨੋਂ ਮੁੰਡੇ ਦਿਹਾੜੀਦਾਰ ਹਨ ਅਤੇ ਮਜ਼ਦੂਰੀ ਦਾ ਕੰਮ ਕਰਦੇ ਹਨ। ਦੋਹਾਂ ਭਰਾਵਾਂ ਨੂੰ ਪਿੰਡ ਹੱਲੇ ਚਾਹੀਏ ਵਿਖੇ ਇਕ ਪੁਰਾਣੀ ਬਿਲਡਿੰਗ ਨੂੰ ਤੋੜ ਕੇ ਨਵੀ ਬਣਾਉਣ ਦਾ ਕੰਮ ਮਿਲਿਆ ਸੀ। ਅੱਜ ਪੁਰਾਣੀ ਬਿਲਡਿੰਗ ਤੋੜਨ ਦਾ ਕੰਮ ਚੱਲ ਰਿਹਾ ਸੀ ਕਿ ਵੱਡੇ ਮੁੰਡੇ ਸੋਨੂੰ ਮਸੀਹ ਪੁੱਤਰ ਜੀਤ ਮਸੀਹ ਵਾਸੀ ਸੋਹਲ ਦਾ ਅਚਾਨਕ ਪੈਰ ਫਿਸਲ ਗਿਆ ਤੇ ਉਹ ਛੱਤ ਤੋਂ ਡਿੱਗ ਕੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਉਥੇ ਹੀ ਜਾਣਕਾਰੀ ਦਿੰਦਿਆਂ ਲੇਬਰ ਯੂਨੀਅਨ ਦੇ ਆਗੂ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜ਼ਖਮੀ ਸੋਨੀ ਨੂੰ ਉਸ ਦੇ ਭਰਾ ਦੀਪਕ ਅਤੇ ਹੋਰ ਮਜ਼ਦੂਰਾਂ ਦੀ ਸਹਾਇਤਾ ਨਾਲ ਮੋਟਰਸਾਈਕਲ ਤੇ ਬਿਠਾ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਉਸ ਨੇ ਮੰਗ ਕੀਤੀ ਹੈ ਕਿ ਮਜਦੂਰ ਸੋਨੂ ਦੇ ਜ਼ਖਮੀ ਹੋਣ ਨਾਲ ਉਸ ਦੀਆਂ ਦਿਹਾੜਿਆਂ ਵੀ ਬੰਦ ਹੋ ਗਈਆਂ ਹਨ ਇਸ ਲਈ ਇਸ ਮਜ਼ਦੂਰ ਦੀ ਇਲਾਜ ਲਈ ਸਹਾਇਤਾ ਕੀਤੀ ਜਾਵੇ।