ਮੋਟਰ ਸਾਈਕਲ ਤੇ ਜਾ ਰਹੇ ਵਿਅਕਤੀ ਦਾ ਮੋਟਰ ਸਾਈਕਲ ਅਤੇ ਚੈਨੀ ਖੋਹੀ, ਚਾਰ ਖ਼ਿਲਾਫ਼ ਮਾਮਲਾ ਦਰਜ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 28 ਜੂਨ 2022
ਥਾਣਾ ਧਾਰੀਵਾਲ ਦੀ ਪੁਲਸ ਵੱਲੋਂ ਮੋਟਰ ਸਾਈਕਲ ਤੇ ਜਾ ਰਹੇ ਇਕ ਵਿਅਕਤੀ ਕੋਲੋਂ ਮੋਟਰ ਸਾਈਕਲ ਅਤੇ ਚੈਨੀ ਖੋਹਣ ਦੇ ਮਾਮਲੇ ਵਿੱਚ ਦੋ ਵਿਅਕਤੀ ਨਾਮਜ਼ਦ ਕੀਤੇ ਗਏ ਹਨ ਜਦਕਿ ਇਸੇ ਮਾਮਲੇ ਵਿੱਚ 2 ਅਣਪਛਾਤਿਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਿਸਾਨ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਬਜੁਗਰਵਾਲ ਥਾਣਾ ਘੁੰਮਣ ਕਲਾਂ ਨੇ ਦੱਸਿਆ ਕਿ ਬੀਤੇ ਦਿਨ ਨੂੰ ਉਹ ਆਪਣੇ ਡਿਸਕਵਰ ਮੋਟਰਸਾਇਕਲ ਨੰਬਰੀ ਪੀ ਬੀ 18_.6294 ਤੇ ਸਵਾਰ ਹੋ ਕੇ ਆਪਣੀ ਭੈਣ ਨੂੰ ਮਿਲਣ ਲਈ ਪਿੰਡ ਸਿੱਧਵਾ ਨੂੰ ਜਾ ਰਿਹਾ ਸੀ ਕਿ ਰਸਤੇ ਵਿਚ ਦੁਪਹਿਰ ਨੂੰ ਕਰੀਬ 2 ਵਜੇ ਉਹ ਜਦੋਂ ਲੋਹੇ ਵਾਲੇ ਪੁੱਲ ਧਾਰੀਵਾਲ ਤੋ ਥੋੜਾ ਅੱਗੇ ਪੁੱਜਾ ਤਾਂ ਗੁਰਵਿੰਦਰ ਸਿੰਘ ਪੁੱਤਰ ਸਰਦੂਲ ਸਿੰਘ, ਹਰਪਾਲ ਸਿੰਘ ਪੁੱਤਰ ਬਚਨ ਸਿੰਘ ਵਾਸੀਆਂਨ ਬਜੁਰਗਵਾਲ ਅਤੇ 02 ਅਣਪਛਾਤੇ ਵਿਅਕਤੀਆ ਨੇ ਉਸ ਨੂੰ ਰੋਕ ਲਿਆ ਅਤੇ ਉਸਦਾ ਮੋਟਰਸਾਈਕਲ ਅਤੇ ਚੈਨੀ ਖੋਹ ਕੇ ਲੈ ਗਏ।
ਜਾਂਚ ਅਧਿਕਾਰੀ ਧਾਰੀਵਾਲ ਵਿੱਚ ਤੈਨਾਤ ਸਬ ਇੰਸਪੈਕਟਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਨਿਸ਼ਾਨ ਸਿੰਘ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।