ਮਾਨਸਾ ਪੁਲਿਸ ਦੀ ਨਸ਼ਿਆਂ ਵਿਰੁੱਧ ਕਾਰਵਾਈ: 5 ਮੁਲਜ਼ਮਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਕਾਬੂ
ਸੰਜੀਵ ਜਿੰਦਲ
ਮਾਨਸਾ , 28 ਜੂਨ 2022 : ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਪੰਜਾਬ ਸਰਕਾਰ ਨੇ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਹੈ ਐਸਐਸਪੀ ਮਾਨਸਾ ਨੇ ਦੱਸਿਆ ਕਿ ਜਿਸ ਦੇ ਤਹਿਤ ਐਨਡੀਪੀਐਸ ਐਕਟ ਤਹਤਿ ਕਾਰਵਾਈ ਕਰਦੇ ਹੋਏ ਥਾਣਾ ਸਦਰ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋ ਕੁਲਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਬੱਛੋਆਣਾ ਨੂੰ ਕਾਬੂ ਕਰਕੇ ਉਸ ਪਾਸੋਂ 120 ਨਸ਼ੀਲੀ ਗੋਲੀਆਂ ਖੁੱਲੀਆ ਬਰਾਮਦ ਕਰਕੇ ਥਾਣਾ ਸਦਰ ਬੁਢਲ਼ਾਡਾ ਵਿਖੇ ਮੁਕੱਦਮਾ ਦਰਜ ਰਜਸਿਟਰ ਕਰਵਾਇਆ ਗਿਆ ਹੈ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਸੇ ਤਰ੍ਹਾਂ ਹੀ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋ ਰਾਮਾ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਧਲੇਵਾਂ ਹਾਲ ਭੱਠਾ ਬਸਤੀ ਦਾਤੇਵਾਸ ਪਾਸੋ 40 ਕਿਲੋ ਲਾਹਣ, ਪਾਲ ਸਿੰਘ ਉਰਫ ਪਾਲੀ ਪੁੱਤਰ ਦੀਪਾ ਸਿੰਘ ਵਾਸੀ ਭੱਠਾ ਬਸਤੀ ਦਾਤੇਵਾਸ ਪਾਸੋ 50 ਕਿਲੋ ਲਾਹਣ, ਹਾਕਮ ਸਿੰਘ ਪੁੱਤਰ ਗੁਰਦਆਿਲ ਸਿੰਘ ਵਾਸੀ ਭੱਠਾ ਬਸਤੀ ਦਾਤੇਵਾਸ ਪਾਸੋ 300 ਕਿਲੋ ਲਾਹਣ ਅਤੇ 20 ਬੋਤਲਾ ਸ਼ਰਾਬ ਨਜਾਇਜ਼ ਅਤੇ ਹਰਬੰਸ ਸਿੰਘ ਉਰਫ ਕਾਲਾ ਪੁੱਤਰ ਦੀਪਾ ਸਿੰਘ ਵਾਸੀ ਭੱਠਾ ਬਸਤੀ ਦਾਤੇਵਾਸ ਪਾਸੋ 50 ਕਿਲੋ ਲਾਹਣ ਬਰਾਮਦ ਕਰਵਾਕੇ ਥਾਣਾ ਸਦਰ ਬੁਢਲ਼ਾਡਾ ਵਿਖੇ ਮੁਕੱਦਮੇ ਦਰਜ ਰਜਸਿਟਰ ਕੀਤੇ ਗਏ ।