ਸਾਨਵੀ ਸੂਦ ਨੇ ਰੋਟਰੀ ਰੂਪਨਗਰ ਦੇ ਕੈਂਪਿੰਗ ਗਰੁੱਪ ਨੂੰ ਝੰਡੀ ਦਿਖਾ ਰਵਾਨਾ ਕੀਤਾ
ਹਰੀਸ਼ ਕਾਲੜਾ
ਰੂਪਨਗਰ,28 ਜੂਨ 2022: ਹਿੰਦੁਸਤਾਨ ਦੀ ਸਭ ਤੋਂ ਘੱਟ ਉਮਰ ਦੀ ਲੜਕੀ, ਸਾਨਵੀ ਸੂਦ, ਜਿਸ ਨੇ ਮਾਊਂਟਐਵਰੈਸਟ ਦੇ ਬੇਸ ਕੈਂਪ(5864 ਮੀਟਰ) ਉੱਤੇ ਫ਼ਤਿਹ ਹਾਸਲ ਕੀਤੀ ਹੈ, ਵੱਲੋਂ ਰੋਟਰੀ ਰੂਪਨਗਰ ਦੇ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਇੱਕ ਕੈਂਪਿੰਗ ਗਰੁੱਪ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਤੇ ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਹਰਸਿਮਰ ਸਿੰਘ ਸਿੱਟਾ, ਸਕੱਤਰ ਰੋਟੇਰੀਅਨ ਜਤਿੰਦਰ ਪਾਲ ਸਿੰਘ ਰੀਹਲ ਤੇ ਸਾਬਕਾ ਪ੍ਰਧਾਨ ਰੋਟੇਰੀਅਨ ਜੇ.ਕੇ. ਭਾਟੀਆ, ਰੋਟੇਰੀਅਨ ਊਸ਼ਾ ਭਾਟੀਆ, ਰੋਟੇਰੀਅਨ ਵਿਵੇਕ ਚਾਨਣਾ, ਪ੍ਰਧਾਨ ਇਲੈਕਟ ਰੋਟੇਰੀਅਨ ਇੰਜ. ਪਰਮਿੰਦਰ ਕੁਮਾਰ ਅਤੇ ਹੋਰ ਮੈਂਬਰ ਰੋਟੇਰੀਅਨ ਜਸਵਿੰਦਰਜੀਤ ਸਿੰਘ, ਰੋਟੇਰੀਅਨ ਵਰੂਨ ਸੋਨੀ ਵੱਲੋਂ ਸਾਨਵੀ ਸੂਦ ਨੂੰ ਉਹਨਾ ਦੀ ਇਸ ਛੋਟੀ ਉਮਰੇ ਕੀਤੀ ਵਡਮੁੱਲੀ ਪ੍ਰਾਪਤੀ ਦੇ ਲਈ ਉਨ੍ਹਾਂ ਦੇ ਘਰ ਜਾ ਕੇ ਸਨਮਾਨਤ ਵੀ ਕੀਤਾ ਗਿਆ।
ਰੋਟਰੀ ਕਲੱਬ ਵੱਲੋਂ ਪ੍ਰਧਾਨ ਸਿੱਟਾ ਨੇ ਕਿਹਾ ਕਿ ਸਾਨਵੀ ਸੂਦ ਨੇ ਇਸ ਘੱਟ ਉਮਰ ਵਿੱਚ ਜੋ ਮੁਕਾਮ ਹਾਸਲ ਕੀਤਾ ਹੈ ਉਹ ਸਾਰੇ ਹੀ ਬੱਚਿਆਂ ਲਈ ਇਕ ਪ੍ਰੇਰਨਾ ਦਾ ਸਰੋਤ ਹੈ ਤੇ ਉਹ ਸਾਰੇ ਕੱਲਬ ਦੇ ਮੈਂਬਰ ਉਸ ਨੂੰ ਸ਼ੁੱਭਇਛਾਵਾਂ ਦਿੰਦੇ ਹਨ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਹੋਰ ਵੀ ਵੱਡੀਆਂ ਬੁਲੰਦੀਆਂ ਨੂੰ ਹਾਸਲ ਕਰੇ ਤੇ ਰੋਪੜ ਸ਼ਹਿਰ ਦਾ ਨਾਮ ਰੌਸ਼ਨ ਕਰਦੀ ਰਹੇ, ਉੱਨਾਂ ਸਾਨਵੀ ਦੇ ਮਾਤਾ-ਪਿਤਾ ਗੀਤਿਕਾ ਸੂਦ ਤੇ ਦੀਪਕ ਸੂਦ ਦੀ ਵੀ ਸਾਨਵੀ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਕੀਤੀ ਮਿਹਨਤ ਦੀ ਪੁਰ-ਜ਼ੋਰ ਸ਼ਲਾਘਾ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਨਵੀ ਤੋਂ ਸੇਧ ਲੈਂਦਿਆਂ ਹੋਇਆਂ ਹੀ ਕਲੱਬ ਨੇ ਪਹਾੜਾਂ ਦੇ ਵਿੱਚ ਇਸ ਦੋ ਰੋਜ਼ਾ ਕੈੰਪਿੰਗ ਤੇ ਟਰੈਕਿੰਗ ਪਿਕਨਿਕ ਦਾ ਪਰੋਗਰਾਮ ਉਲੀਕਿਆ ਹੈ।