ਨਿੱਜੀ ਹਸਪਤਾਲ ਦੇ ਡਾਕਟਰਾਂ 'ਤੇ ਲੱਗੇ ਲਾਪ੍ਰਵਾਹੀ ਦੇ ਦੋਸ਼, ਸਰਕਾਰੀ ਅਧਿਆਪਕਾ ਦੀ ਗਈ ਜਾਨ, ਪੁਲਿਸ ਨੇ 2 ਡਾਕਟਰ ਹਿਰਾਸਤ ਵਿਚ ਲਏ ,ਇਕ ਡਾਕਟਰ ਫਰਾਰ
ਰਿਪੋਰਟਰ::--- ਰੋਹਿਤ ਗੁਪਤਾ
ਗੁਰਦਾਸਪੁਰ, 28 ਜੂਨ 2022 - ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਲਪਰਵਾਈ ਕਾਰਣ ਇਕ ਸਰਕਾਰੀ ਸਕੂਲ ਦੀ ਅਧਿਆਪਕਾ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਿਕ ਮੈਬਰਾਂ ਨੇ ਡਾਕਟਰ ਊਪਰ ਲਾਪਰਵਾਈ ਅਤੇ ਗਲਤ ਇੰਜੈਕਸ਼ਨ ਲਗਾਉਣ ਦੇ ਲਗਾਏ ਆਰੋਪ ਅਤੇ ਹਸਪਤਾਲ਼ 'ਚ ਹੰਗਾਮਾ ਕਰ ਮੰਗ ਕੀਤੀ ਕਿ ਇਸ ਡਾਕਟਰ ਊਪਰ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਕੀਤੀ ਸ਼ੁਰੂ, ਮ੍ਰਿਤਕ ਅਧਿਆਪਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈਣ ਤੋਂ ਬਾਅਦ ਪੁਲਿਸ ਨੇ 2 ਡਾਕਟਰਾਂ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਇਕ ਫਰਾਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਪ੍ਰੀਮਲਜੀਤ ਕੌਰ ਦੇ ਪਿਤਾ ਅਜੀਤ ਸਿੰਘ ਨੇ ਦਸਿਆ ਕਿ ਉਸਦੀ ਬੇਟੀ ਨੂੰ ਪੱਥਰੀ ਦੀ ਸਮੱਸਿਆ ਸੀ ਜਿਸ ਕਰਕੇ ਉਸਨੂੰ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ ਜਿਸਦੇ ਸਾਰੇ ਟੈੱਸਟ ਨੌਰਮਲ ਸ਼ਨ ਅੱਤੇ ਅੱਜ ਡਾਕਟਰ ਵਲੋ ਉਸਦਾ ਅਪ੍ਰੇਸ਼ਨ ਕਰਨਾ ਸੀ ਪਰ ਲੜਕੀ ਨੂੰ ਬੇਹੋਸ਼ ਕਰਨ ਲਈ ਜੋ ਇੰਜੈਕਸ਼ਨ ਇਕ ਮਾਹਿਰ ਡਾਕਟਰ ਵਲੋ ਲਗਾਇਆ ਜਾਂਦਾ ਹੈ ਉਹ ਇੰਜੈਕਸ਼ਨ ਡਾਕਟਰ ਨੇ ਖੁੱਦ ਲੱਗਾ ਦਿੱਤਾ ਅਤੇ ਜਿਆਦਾ ਡੋਜ ਹੋਣ ਕਾਰਨ ਲੜਕੀ ਦੀ ਦਿਲ ਦੀ ਧੜਕਨ ਬੰਦ ਹੋਣ ਕਾਰਣ ਉਸ ਦੀ ਮੋਤ ਹੋ ਗਈ। ਉਹਨਾਂ ਕਿਹਾ ਕਿ ਡਾਕਟਰ ਦੀ ਲਾਪ੍ਰਵਾਈ ਕਾਰਣ ਉਹਨਾਂ ਦੀ ਬੇਟੀ ਦੀ ਮੋਤ ਹੋਈ ਹੈ ਇਸ ਲਈ ਓਹਨਾਂ ਹੱਸਪਤਾਲ ਵਿੱਚ ਹੰਗਾਮਾ ਕੀਤਾ ਅੱਤੇ ਮੰਗ ਕੀਤੀ ਕਿ ਡਾਕਟਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਜਦ ਇਸ ਬਾਰੇ ਡਾਕਟਰ ਹਰਭਜਨ ਸਿੰਘ ਭਾਟੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਹਿਲਾ ਦੀ ਮੌਤ ਦਿਲ ਦੀ ਧੜਕਣ ਬੰਦ ਹੋਣ ਕਾਰਨ ਹੋਈ ਹੈ। ਉਹਨਾਂ ਨੇ ਇਹ ਮੰਨਿਆ ਕਿ ਮਹਿਲਾਂ ਨੂੰ ਐਨਥੀਸੀਆ ਦਾ ਇੰਜੈਕਸ਼ਨ ਖੁਦ ਉਨ੍ਹਾਂ ਨੇ ਹੀ ਲਗਾਇਆ ਸੀ ਕਿਉਂਕਿ ਉਹਨਾਂ ਕੋਲੋਂ ਡਾਕਟਰ ਮਜੂਦ ਨਹੀਂ ਸੀ ਅਤੇ ਮਹਿਲਾ ਨੂੰ ਦਰਦ ਜਾਦਾ ਹੋ ਰਹੀ ਸੀ ਅਤੇ ਕਿਹਾ ਕਿ ਇਕ ਐਮ ਡੀ ਡਾਕਟਰ ਇੰਜੈਕਸ਼ਨ ਲਗਾ ਸਕਦਾ ਹੈ।
ਦੂਜੇ ਪਾਸੇ ਥਾਣਾ ਸਿਟੀ ਗੁਰਦਾਸਪੁਰ ਦੇ ਮੁੱਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਕ ਨਿੱਜੀ ਹਸਪਤਾਲ ਦੇ ਡਾਕਟਰ ਦੀ ਲਾਪਰਵਾਹੀ ਕਾਰਨ ਇਕ ਮਹਿਲਾ ਦੀ ਮੌਤ ਹੋਈ ਹੈ। ਇਸ ਮਾਮਲੇ ਵਿੱਚ ਮ੍ਰਿਤਕ ਲੜਕੀ ਦੀ ਦੇਹ ਨੂੰ ਕਬਜ਼ੇ ਵਿੱਚ ਲੈਕੇ ਹਸਪਤਾਲ ਦੇ 2 ਡਾਕਟਰਾਂ ਹਰਭਜਨ ਸਿੰਘ ਭਾਟੀਆ ਅਤੇ ਉਸਦੇ ਪੁੱਤਰ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਇੱਕ ਡਾਕਟਰ ਮਨਜੀਤ ਬੱਬਰ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਜਿਸਨੂੰ ਜਲਦ ਕਾਬੂ ਕਰ ਲਿਆ ਜਾਏਗਾ।