ਸਿਸੋਦੀਆ ਦੇ ਘਰ ’ਤੇ ਛਾਪੇ ਮਗਰੋਂ 12 ਆਈ ਏ ਐਸ ਅਫਸਰ ਬਦਲੇ
ਨਵੀਂ ਦਿੱਲੀ, 20 ਅਗਸਤ, 2022: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ’ਤੇ ਸੀ ਬੀ ਆਈ ਦੇ ਛਾਪੇ ਮਗਰੋਂ 12 ਆਈ ਏ ਐਸ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਸੇਵਾ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਬਦਲੇ ਗਏ ਅਫਸਰਾਂ ਵਿਚ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਦੇ ਵਿਸ਼ੇਸ਼ ਸਕੱਤਰ ਉਦਿਤ ਪ੍ਰਕਾਸ਼ ਰਾਏ ਦਾ ਨਾਂ ਵੀ ਸ਼ਾਮਲ ਹਨ ਜੋ 2007 ਬੈਚ ਦੇ ਏ ਜੀ ਯੂ ਐਮ ਟੀ ਅਫਸਰ ਹਨ।
ਬਦਲੇ ਗਏ ਅਫਸਰਾਂ ਵਿਚ ਜਿਤੇਂਦਰ ਨਰਾਇਣ (1990 ਬੈਚ), ਅਨਿਲ ਕੁਮਾਰ ਸਿੰਘ (1995), ਵਿਵੇਕ ਪਾਂਡੇ (2003), ਸ਼ੂਰਬੀਰ ਸਿੰਘ (2004),ਗਰਿਮਾ ਗੁਪਤਾ (2004), ਆਸ਼ੀਸ਼ ਮਾਧੋਰਾਓ ਮੋਰੇ (2005), ਉਦਿੱਤ ਪ੍ਰਕਾਸ਼ ਰਾਏ (2007), ਵਿਜੇਂਦਰ ਸਿੰਘ ਰਾਵਤ (2007), ਕ੍ਰਿਸ਼ਨ ਕੁਮਾਰ (2010), ਕਲਿਆਣ ਸਹਾਏ ਮੀਣਾ (2010), ਸੋਨਲ ਸਵਰੂਪ (2012) ਅਤੇ ਹੇਮੰਤ ਕੁਮਾਰ (2013) ਸਾਰੇ ਏ ਜੀ ਐਮ ਯੂ ਟੀ ਕੇਡਰ ਸ਼ਾਮਲ ਹਨ।