← ਪਿਛੇ ਪਰਤੋ
ਟ੍ਰੈਫਿਕ ਇੰਚਾਰਜ ਨੇ ਨਹਿਰ ' ਚ ਛਾਲ ਮਾਰਨ ਆਈ ਔਰਤ ਦੀ ਜਾਨ ਬਚਾਈ
ਰਵਿੰਦਰ ਸਿੰਘ ਢਿੱਲੋ
ਦੋਰਾਹਾ, 22 ਸਤੰਬਰ 2022 - ਦੋਰਾਹਾ ਵਿਖੇ ਤਾਇਨਾਤ ਟਰੈਫਿਕ ਇੰਚਾਰਜ ਗੁਰਦੀਪ ਸਿੰਘ ਏਐਸਆਈ ਨੇ ਦੋਰਾਹਾ ਨਹਿਰ ' ਚ ਛਾਲ ਮਾਰਨ ਆਈ ਇਕ ਔਰਤ ਦੀ ਜਾਨ ਬਚਾਈ । ਪ੍ਰਪਾਤ ਜਾਣਕਾਰੀ ਅਨੁਸਾਰ ਦੋਰਾਹਾ ਨਹਿਰ ਵਿੱਚ ਅੱਜ ਇਕ ਔਰਤ ਨਾਂ ਹਸੋ ਪਤਨੀ ਖਰੈਤੀ ਵਾਸੀ ਲੁਧਿਆਣਾ ਛਾਲ ਮਾਰਨ ਲਗੀ ਸੀ । ਜਿਸ ਨੂੰ ਦੋਰਾਹਾ ਵਿਖੇ ਤਾਇਨਾਤ ਗੁਰਦੀਪ ਸਿੰਘ ਠੇਕੀ ਨੇ ਬਚਾ ਲਿਆ । ਇਥੇ ਦੱਸਣਾ ਬਣਦਾ ਹੈ ਕਿ ਟ੍ਰੈਫਿਕ ਇੰਚਾਰਜ ਗੁਰਦੀਪ ਸਿੰਘ ਏਐਸਆਈ ਪਹਿਲਾ ਵੀ ਸੈਕੜੇ ਜਾਨਾਂ ਬਚਾਉਣ ਕਰਕੇ ਕਈ ਉਚ ਅਧਿਕਾਰੀਆਂ ਤੋਂ ਇਲਾਵਾ ਹਲਕਾ ਵਿਧਾਇਕ ਵੀ ਗੁਰਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕਰ ਚੁੱਕੇ ਹਨ । ਇਸ ਮੌਕੇ ਦੋਰਾਹਾ ਥਾਣਾ ਮੁਖੀ ਲਖਵੀਰ ਸਿੰਘ ਨੇ ਔਰਤ ਦੇ ਪਰਿਵਾਰ ਨੂੰ ਬੁਲਾ ਪੁੱਛਗਿੱਛ ਦੌਰਾਨ ਔਰਤ ਨੂੰ ਪਰਿਵਾਰ ਹਵਾਲੇ ਕਰ ਦਿੱਤਾ ।
Total Responses : 875