← ਪਿਛੇ ਪਰਤੋ
ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਪਾਲ ਸਿੰਘ ਪੁਰੇਵਾਲ ਦਾ ਦਿਹਾਂਤ ਐਡਮਿੰਟਨ, 23 ਸਤੰਬਰ, 2022: ਪਾਲ ਸਿੰਘ ਪੁਰੇਵਾਲ ਜਿਹਨਾਂ ਮੂਲ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਸੀ, ਦਾ ਕੈਨੇਡਾ ਵਿਚ ਦਿਹਾਂਤ ਹੋ ਗਿਆ ਹੈ। ਉਹ 90 ਸਾਲ ਦੇ ਸਨ। ਉਹਨਾਂ ਦਾ ਜਨਮ 1932 ਵਿਚ ਹੋਇਆ ਸੀ। ਉਹਨਾਂ ਦਾ ਅੰਤਿਮ ਸਸਕਾਰ 27 ਸਤੰਬਰ ਨੂੰ ਦੁਪਹਿਰ 1.00 ਵਜੇ ਰੋਪੜ ਰੋਡ ਟੀ 6 ਬੀ3 ਜੀ 6 ਵਿਖੇ ਹੋਵੇਗਾ। ਇਸ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 4503 ਮਿੱਲਵੁਡਜ਼ ਰੋਡ ਸਾਊਥ ਐਡਮਿੰਟਨ ਵਿਖੇ ਹੋਵੇਗੀ।
Total Responses : 862