← ਪਿਛੇ ਪਰਤੋ
ਮੁੰਬਈ ਤੋਂ 1725 ਕਰੋੜ ਰੁਪਏ ਮੁੱਲ ਦੀ 345 ਕਿਲੋ ਹੈਰੋਇਨ ਬਰਾਮਦ ਨਵੀਂ ਦਿੱਲੀ, 23 ਸਤੰਬਰ, 2022: ਦਿੱਲੀ ਪੁਲਿਸ ਨੇ ਮੁੰਬਈ ਤੋਂ 1725 ਕਰੋੜ ਰੁਪਏ ਮੁੱਲ ਦੀ 345 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਪ੍ਰਗਟਾਵਾ ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ ਐਚ ਪੀ ਐਸ ਧਾਲੀਵਾਲ ਨੇ ਕੀਤਾ ਹੈ। ਉਹਨਾਂ ਕਿਹਾ ਕਿ ਕੌਮਾਂਤਰੀ ਡਰੱਗ ਤਸਕਰਾਂ ਵੱਲੋਂ ਦੇਸ਼ ਵਿਚ ਨਸ਼ਾ ਦਾਖਲ ਕਰਵਾਉਣ ਦੇ ਯਤਨਾਂ ਵਿਰੁੱਧ ਆਪਣੀ ਅਣਥੱਕ ਕਾਰਵਾਈ ਜਾਰੀ ਰੱਖਦਿਆਂ ਸਾਡੇ ਇਕ ਯੂਨਿਟ ਨੇ ਹੈਰਾਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ ਜਿਸ ’ਤੇ ਲੀਕੋਰਾਇਸ ਦੀ ਕੋਟਿੰਗ ਕੀਤੀ ਹੋਈ ਸੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ 312 ਕਿਲੋ ਮੈਟਾਫੀਟਾਮਾਈਨ ਬਰਾਮਦ ਕੀਤੀ ਗਈ ਤੇ ਹੁਣ 345 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਜੋ ਦੇਸ਼ ਵਿਚ ਹੁਣ ਤੱਕ ਦੀਸਭ ਤੋਂ ਵੱਡੀ ਰਿਕਵਰੀ ਹੈ। ਪਿਛਲੀ ਵਾਰ ਚੇਨਈ ਦੀ ਬੰਦਰਵਾਹ ਤੋਂ ਬਰਾਮਦੀ ਹੋਈ ਸੀ ਤੇ ਐਤਕੀਂ ਜੇ ਐਨ ਪੀ ਟੀ ਮੁੰਬਈ ਤੋਂ ਬਰਾਮਦੀ ਹੋਈ ਹੈ।
Total Responses : 188