MLA ਮਾਣੂਕੇ ਦੇ ਦਖਲ ਤੋਂ ਬਾਅਦ ਝੋਨੇ ਦੀ ਖਰੀਦ ਮੁੜ ਸ਼ੁਰੂ
- ਕਈ ਦਿਨਾਂ ਤੋਂ ਕਿਸਾਨ ਹੋ ਰਹੇ ਸਨ ਖੱਜਲ ਖੁਆਰ
ਦੀਪਕ ਜੈਨ
ਜਗਰਾਓਂ, 24 ਨਵੰਬਰ 2022 - ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਵਿਖੇ ਝੋਨੇ ਦੀ ਖਰੀਦ ਮੁੜ ਦੋਬਾਰਾ ਸ਼ੁਰੂ ਹੋ ਗਈ ਹੈ ਜੋਕਿ ਪਿਛਲੇ ਕਈ ਦਿਨਾਂ ਤੋਂ ਬੰਦ ਪਈ ਸੀ। ਕਿਸਾਨ ਪਿਛਲੇ ਕਾਫੀ ਦਿਨਾਂ ਤੋਂ ਅਨਾਜ ਮੰਡੀ ਵਿਚ ਖੱਜਲ ਖੁਆਰ ਹੋ ਰਹੇ ਸਨ ਅਤੇ ਹੁਣ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੇ ਦਖਲ ਤੋਂ ਬਾਅਦ ਖਰੀਦ ਅੱਜ ਦੋਬਾਰਾ ਸ਼ੁਰੂ ਹੋਈ। ਮਾਰਕੀਟ ਕਮੇਟੀ ਜਗਰਾਓਂ ਦੇ ਸੈਕਟਰੀ ਗੁਰਮਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਅੱਜ 1470 ਕੁਇੰਟਲ ਝੋਨੇ ਦੀ ਖਰੀਦ ਕੀਤੀ ਗਈ ਹੈ। ਇਥੇ ਇਹ ਦੱਸਣਯੋਗ ਹੈ ਕਿ ਕਿਸਾਨਾਂ ਵਲੋਂ ਬੀਬੀ ਮਾਣੂਕੇ ਨੂੰ ਝੋਨੇ ਦੀ ਖਰੀਦ ਨਾ ਹੋਣ ਬਾਰੇ ਦਸਿਆ ਗਿਆ ਸੀ ਅਤੇ ਵਿਧਾਇਕ ਮਾਣੂਕੇ ਵਲੋਂ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਗੱਲਬਾਤ ਕਰਕੇ ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਗਈ ਸੀ।