ਗੁਜਰਾਤ ਤੇ ਹਿਮਾਚਲ ਚੋਣਾਂ : ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਦੋਵਾਂ ਰਾਜਾਂ ਵਿਚ ਅੱਗੇ (8.25 ਵਜੇ ਸਵੇਰੇ)
ਚੰਡੀਗੜ੍ਹ, 8 ਦਸੰਬਰ, 2022: ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਲ ਸਭਾ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਦੋਵਾਂ ਰਾਜਾਂ ਵਿਚ ਅੱਗੇ ਹੈ। ਇਸ ਵੇਲੇ ਪੋਸਟਲ ਬੈਲਟ ਦੀ ਗਿਣਤੀ ਚਲ ਰਹੀ ਹੈ ਜਦੋਂ ਕਿ ਈ ਵੀ ਐਮ ਦੀ ਗਿਣਤੀ 8.30 ਵਜੇ ਸ਼ੁਰੂਹੋਵੇਗੀ।
ਗੁਜਰਾਤ ਵਿਚ ਭਾਜਪਾ 86, ਕਾਂਗਰਸ 24 ਅਤੇ ਆਪ 3 ਸੀਟਾਂ ’ਤੇ ਅੱਗੇ ਹੈ ਜਦੋਂ ਕਿ ਹਿਮਾਚਲ ਪ੍ਰਦੇਸ਼ ਵਿਚ ਭਾਜਪਾ 14, ਕਾਂਗਰਸ 8 ਅਤੇ ਆਪ 1 ਸੀਟ ’ਤੇ ਅੱਗੇ ਹਨ।