ਹਿਮਾਚਲ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਜਿੱਤ ਦਾ ਲੁਧਿਆਣਾ 'ਚ ਮਨਾਇਆ ਗਿਆ ਜਸ਼ਨ, ਵੰਡੇ ਗਏ ਲੱਡੂ
- ਪਾਰਟੀ ਵਰਕਰਾਂ ਦੇ ਚਿਹਰੇ ਤੇ ਦੁਖੀ ਖੁਸ਼ੀ ਦੀ ਲਹਿਰ
ਸੰਜੀਵ ਸੂਦ
ਲੁਧਿਆਣਾ 8 ਦਸੰਬਰ 2022 - ਹਿਮਾਚਲ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਮਿਲੀ ਜਿੱਤ ਦਾ ਲੁਧਿਆਣਾ ਜੰਮ ਕੇ ਮਨਾਇਆ ਗਿਆ। ਜਿੱਥੇ ਕਾਂਗਰਸੀ ਵਰਕਰਾਂ ਵੱਲੋਂ ਲੱਡੂਆਂ ਨਾਲ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਉਥੇ ਹੀ ਲੋਕਾਂ ਨੂੰ ਵੀ ਲੱਡੂ ਵੰਡੇ ਗਏ। ਇਸ ਦੌਰਾਨ ਕਾਂਗਰਸੀ ਵਰਕਰਾਂ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਸੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੰਜੇ ਤਲਵਾਰ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਖੁਸ਼ੀ ਦਾ ਮੌਕਾ ਹੈ ਕਿ ਕਾਂਗਰਸ ਫਿਰ ਤੋਂ ਵਾਪਸ ਸੱਤਾ ਵੱਲ ਪਰਤ ਰਹੀ ਹੈ ਹਿਮਾਚਲ 'ਚ ਮਿਲੀ ਸ਼ਾਨਦਾਰ ਜਿੱਤ ਦਾ ਪਾਰਟੀ ਵਰਕਰਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਬਾਕੀ ਚੋਣਾਂ 'ਚ ਵੀ ਕਾਂਗਰਸ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾਵੇਗਾ।