ਗੁਜਰਾਤ ਵਿੱਚ ਭਾਜਪਾ ਨੂੰ ਮਿਲੇ ਬਹੁਮਤ ਤੋਂ ਬਾਅਦ ਬਠਿੰਡਾ ਵੰਡੇ ਗਏ ਲੱਡੂ ਅਤੇ ਚਲਾਏ ਪਟਾਕੇ
- ਡਬਲ ਇੰਜਨ ਦੀ ਸਰਕਾਰ ਗੁਜਰਾਤ ਨੂੰ ਲੈ ਕੇ ਜਾਵੇਗੀ ਵਿਕਾਸ ਦੇ ਰਾਹ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ
ਬਠਿੰਡਾ, 8 ਦਸੰਬਰ 2022 - ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਮਿਲੇ ਬਹੁਮਤ ਤੋਂ ਬਾਅਦ ਅੱਜ ਬਠਿੰਡਾ ਵਿਖੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਭਾਜਪਾ ਵਰਕਰਾਂ ਵੱਲੋਂ ਵੰਡੇ ਗਏ ਅਤੇ ਪਟਾਕੇ ਚਲਾਏ ਗਏ। ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਦੇ ਹੱਥ ਮਜ਼ਬੂਤ ਕੀਤੇ ਹਨ ਅਤੇ ਹੁਣ ਗੁਜਰਾਤ ਵਿਚ ਡਬਲ ਇੰਜਨ ਦੀ ਸਰਕਾਰ ਵੱਲੋਂ ਵੱਡੀ ਪੱਧਰ ਤੇ ਵਿਕਾਸ ਕਾਰਜ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਵੱਲੋਂ ਭਾਜਪਾ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਇਸ ਤੋਂ ਸਾਫ ਜਾਹਰ ਹੈ ਕੇ 2024 ਦੀਆਂ ਪਾਰਲੀਮੈਂਟ ਚੋਣਾਂ ਭਾਜਪਾ ਨੂੰ ਫਿਰ ਕੇਂਦਰ ਵਿੱਚ ਨੁਮਾਇੰਦਗੀ ਕਰਨ ਦਾ ਅਵਸਰ ਮਿਲ ਜਾਏਗਾ ਅਤੇ 27 ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੇਗੀ ਹਿਮਾਚਲ ਚੋਣਾਂ ਵਿੱਚ ਬਹੁਮਤ ਨਾ ਮਿਲਣ ਤੇ ਉਨ੍ਹਾਂ ਕਿਹਾ ਕਿ ਥੋੜਾ ਬਹੁਤਾ ਵਿਰੋਧ ਹੁੰਦਾ ਰਹਿੰਦਾ ਹੈ ਪਰ ਕਿਤੇ ਨਾ ਕਿਤੇ ਬੋਟ ਪਰਸੈਂਟ ਤੋਂ ਭਾਜਪਾ ਸੰਤੁਸ਼ਟ ਹੈ।