← ਪਿਛੇ ਪਰਤੋ
ਚਰਚਿਤ ਆਗੂ ਹਾਰਦਿਕ ਪਟੇਲ ਵੀ ਬਣਿਆ ਐਮ ਐਲ ਏ ਗਾਂਧੀਨਗਰ, 9 ਦਸੰਬਰ, 2022: ਗੁਜਰਾਤ ਦੇ ਪਟੇਲ ਭਾਈਚਾਰੇ ਦਾ ਚਰਚਿਤ ਆਗੂ ਹਾਰਦਿਕ ਪਟੇਲ ਵੀ ਐਮ ਐਲ ਏ ਬਣ ਗਿਆ ਹੈ। ਹਾਰਦਿਕ ਪਟੇਲ ਨੇ ਕਾਂਗਰਸ ਤੋਂ ਅਸਤੀਫਾ ਦੇ ਕੇ ਭਾਜਪਾ ਵਿਚ ਸ਼ਮੂਲੀਅਤ ਕੀਤੀ ਸੀ ਤੇ ਪਾਰਟੀ ਨੇ ਉਸਨੂੰ ਅਰਬਨ ਵਿਰਮਗ੍ਰਾਮ ਤੋਂ ਟਿਕਟ ਦਿੱਤੀ ਸੀ। ਉਸਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਸਿਨ ਠਾਕੋਰ ਨੂੰ 51707 ਵੋਟਾਂ ਨਾਲ ਹਰਾਇਆ ਤੇ ਐਮ ਐਲ ਏ ਬਣ ਗਿਆ। ਹਾਰਦਿਕ ਪਟੇਲ ਨੇ ਹੀ ਜੁਲਾਈ 2015 ਵਿਚ ਪਟੇਲ ਭਾਈਚਾਰੇ ਵਾਸਤੇ ਰਾਖਵੇਂਕਰਨ ਦੀ ਵੱਡੀ ਮੁਹਿੰਮ ਵਿੱਢੀ ਸੀ। ਸੰਭਾਵਨਾ ਹੈ ਕਿ ਉਸਨੂੰ ਮੰਤਰੀ ਬਣਾਇਆ ਜਾ ਸਕਦਾ ਹੈ।ਉਹ 29 ਸਾਲਾਂ ਦਾ ਹੈ।
Total Responses : 266