ਡਾਕਘਰ ਦੇ ਏਜੰਟਾਂ ਨੇ ਖਾਤੇ ਵਿੱਚ ਜਮ੍ਹਾ ਨਹੀਂ ਕਰਵਾਏ ਪੈਸੇ, ਦੋ ਖਿਲਾਫ ਪਰਚਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ 9 ਦਸੰਬਰ 2022 - 9.40 ਲੱਖ ਆਰ ਡੀ ਦੇ ਪੇਸੇ ਖਾਤੇ ਵਿੱਚ ਜਮਾ ਨਾ ਕਰਾਉਣ ਤੇ ਪੁਲਿਸ ਸਟੇਸ਼ਨ ਦੀਨਾ ਨਗਰ ਦੀ ਪੁਲਿਸ ਵਲੋ ਇਕ ਮਹਿਲਾ ਸਮੇਤ ਦੋ ਨੂੰ ਨਾਮਜ਼ਦ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ । ਮਨੋਜ ਸਿੰਗਲਾਂ ਪੁੱਤਰ ਰਾਜ ਮਨੀ ਸਿੰਗਲਾਂ ਵਾਸੀ ਦੀਨਾ ਨਗਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀ ਦੱਸਿਆ ਕਿ ਉਸ ਨੇ ਅਤੇ ਉਸ ਦੇ ਭਰਾ ਦੀਪਕ ਸਿੰਗਲਾਂ ਨੇ ਆਪਣੀਆਂ ਲੜਕੀਆਂ ਖਿਆਤੀ ਸਿੰਗਲਾਂ ਅਤੇ ਸ਼ਾਇਤਾ ਸਿੰਗਲਾ ਦੇ ਨਾਂ ਤੇ ਆਰ ਡੀ ਰਮੇਸ਼ ਕੁਮਾਰ ਪੁੱਤਰ ਗੁਰਬਚਨ ਕੁਮਾਰ ਅਤੇ ਕੁਸਮ ਕੁਮਾਰੀ ਪਤਨੀ ਦਵਿੰਦਰ ਕੁਮਾਰ ਵਾਸੀਆਨ ਦਬੁਰਜੀ ਸ਼ਾਮ ਸਿੰਘ ਜੋ ਡਾਕਖ਼ਾਨੇ ਵਿੱਚ ਏਜੰਟ ਦਾ ਕੰਮ ਕਰਦੇ ਸਨ ਤੋਂ 7 ਨਵੰਬਰ 2016 ਨੂੰ ਖੁਲਵਾਈਆ ਸਨ ।
ਦੋਵਾ ਆਰ ਡੀਆ ਦੀ ਮਹੀਨਾ ਵਾਰ ਕਿਸ਼ਤ 20 ਹਜ਼ਾਰ ਰੁਪਏ ਬਣਦੀ ਸੀ ਜੋ ਉਕਤ ਏਜੰਟ ਪੇਸੇ ਲੇ ਕੇ ਕਾਪੀ ਵਿਚ ਇੰਟਰੀ ਕਰਕੇ ਕਾਪੀ ਵਾਪਿਸ ਕਰ ਦਿੰਦੇ ਸੀ । ਆਰ ਡੀਆ ਦੇ ਪੰਜ ਸਾਲ ਪੁਰੇ ਹੋਣ ਤੇ ਜਦੋਂ ਸ਼ਿਕਾਇਤ ਕਰਤਾ ਨੇ ਪੇਸੇ ਕਢਵਾਉਣ ਲਈ ਉਕਤ ਏਜੰਟ ਨੂੰ ਕਿਹਾ ਤਾਂ ਉਕਤ ਏਜੰਟ ਟਾਲ ਮਟੋਲ ਕਰਨ ਲੱਗ ਪਏ । ਜਦੋਂ ਸ਼ਿਕਾਇਤ ਕਰਤਾ ਨੇ ਸ਼ੱਕ ਪੈਣ ਤੇ ਡਾਕਖ਼ਾਨੇ ਜਾ ਕੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਆਰ ਡੀ ਦੇ ਖਾਤਿਆ ਵਿਚ ਸਿਰਫ਼ 2.60 ਲੱਖ ਜਮਾ ਹੋਏ ਹਨ।
ਇਸ ਤੋ ਇਲਾਵਾ 9.40 ਲੱਖ ਰੁਪਏ ਉਕਤ ਏਜੰਟਾਂ ਨੇ ਉਹਨਾਂ ਕੋਲ਼ੋਂ ਲੇ ਕੇ ਡਾਕਖ਼ਾਨੇ ਵਿੱਚ ਜਮਾ ਨਹੀ ਕਰਵਾਏ ਸਗੋਂ ਜਾਲੀ ਮੋਹਰਾ ਲੱਗਾ ਕੇ ਕਾਪੀ ਉੱਪਰ ਇੰਟਰੀ ਕਰਕੇ ਦਿੱਤੀ ਹੈ । ਸਬ ਇੰਸਪੈਕਟਰ ਦਲਜੀਤ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦੱਸਿਆ ਕਿ ਮਨੋਜ ਸਿੰਗਲਾਂ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਕਪਤਾਨ ਪੁਲਿਸ ਪੀ ਬੀ ਆਈ ਹੋਮੋਸਾਈਡ ਤੇ ਫਰੈਨਸਿਸ ਗੁਰਦਾਸਪੁਰ ਵਲੋ ਕਰਨ ਉਪਰੰਤ ਕੁਸਮ ਕੁਮਾਰੀ ਅਤੇ ਰਾਮੇਸ਼ ਕੁਮਾਰ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ।